Larence Bishnoi ਗੈਂਗ ਦਾ ਗੁਰਗਾ ਹਥਿਆਰ ਸਣੇ ਆਇਆ ਪੁਲਿਸ ਅੜਿੱਕੇ | Nri Post

by jaskamal

ਨਿਊਜ਼ ਡੈਸਕ : Sri Mukatsar Sahib ਅਧੀਨ ਆਉਂਦੇ ਥਾਣਾ ਕਬਰਵਾਲਾ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 1 ਵਿਅਕਤੀ ਨੂੰ .32 ਬੋਰ ਦੀ ਇਕ ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸ ਸਣੇ ਕਾਬੂ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ Dr. Sachin Gupta ਨੇ ਦੱਸਿਆ ਕਿ ਥਾਣਾ ਕਬਰਵਾਲਾ ਦੀ ਪੁਲਿਸ ਪਾਰਟੀ ਨਾਕੇ 'ਤੇ ਪਿੰਡ ਕੱਟਿਆਵਾਲੀ ਮੌਜੂਦ ਸੀ ਤਾਂ ਅਬੋਹਰ ਵਾਲੇ ਪਾਸੇ ਤੋਂ ਆ ਰਹੇ ਇਕ ਨੌਜਵਾਨ ਨੂੰ ਕਾਬੂ ਕਰ ਤੇ ਜਦੋਂ ਉਸ ਕੋਲੋੋਂ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕੀਤੀ ਗਈ ਤਾਂ ਇਸਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਦੇਸੀ ਪਿਸਤੌਲ 32 ਬੋਰ ਸਮੇਤ 2 ਜਿੰਦਾ ਰੌਂਦ ਬਾਮਦ ਹੋਏ।

ਉਕਤ ਗੁਰਗੇ ਦੀ ਪਛਾਣ ਸੰਦੀਪ ਸਿੰਘ ਵਾਸੀ ਐਨੇਕੋਟ ਥਾਣਾ ਘੁਮਾਨਕਲਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

More News

NRI Post
..
NRI Post
..
NRI Post
..