ਵੱਡੀ ਖਬਰ: ਨਵੇਂ ਵਿਆਹੇ ਜੋੜੇ ਨੇ ਹੋਟਲ ਦੇ ਕਮਰੇ ‘ਚ ਲਿਆ ਫਾਹਾ, ਲੜਕੇ ਦੀ ਮੌਤ

by jaskamal

4 ਅਗਸਤ, ਨਿਊਜ਼ ਡੈਸਕ (ਸਿਮਰਨ) : ਦੁਨੀਆਂ ਭਰ ਦੇ ਵਿਚ ਹਰ ਇਨਸਾਨ ਨੂੰ ਕਿਤੇ ਨਾ ਕਿਤੇ ਆਪਣੀ ਘਰੇਲੂ ਜ਼ਿੰਦਗੀ 'ਚ ਮੁਸ਼ਕਿਲਾਂ ਹੁੰਦੀਆਂ ਹਨ। ਪਰ ਇਸਦਾ ਹਲ ਇਹ ਨਹੀਂ ਹੁੰਦਾ ਕਿ ਇਨਸਾਨ ਆਪਣੀ ਜੀਵਨਲੀਲਾ ਹੀ ਸਮਾਪਤ ਕਰ ਲਵੇ। ਰੂਹ ਕਮਬਾਉਂ ਮਾਮਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਮੋਹਾਲੀ ਦਾ ਜਿਥੇ ਕਿ ਨਵੇਂ ਵਿਆਹੇ ਜੋੜੇ ਨੇ ਫਾਹਾ ਲੈ ਲਿਆ। ਹਾਲਾਂਕਿ ਇਸ ਨਾਲ ਲੜਕੇ ਦੀ ਤਾਂ ਮੌਤ ਹੋ ਗਈ ਪਰ ਲੜਕੀ ਦੀ ਜਾਨ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਇਹ ਦੋਵੇ ਸ਼ਕਸ ਗਾਜ਼ੀਆਬਾਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜਿਨ੍ਹਾਂ ਨੇ ਪਰਿਵਾਰ ਵਾਲਿਆਂ ਦੇ ਖਿਲਾਫ ਜਾ ਕੇ ਪ੍ਰੇਮ ਵਿਆਹ ਕਰਵਾਇਆ ਸੀ। ਲੜਕੀ ਦੇ ਘਰ ਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ, ਪਰ ਦੋਵਾਂ ਨੇ ਭੱਜ ਕੇ ਵਿਆਹ ਕਰਵਾ ਲਿਆ ਸੀ।

ਤੁਹਾਨੂੰ ਦੱਸ ਦਈਏ ਕਿ ਨਵੇਂ ਵਿਆਹੇ ਜੋੜੇ ਨੇ ਮੋਹਾਲੀ ਦ ਇੱਕ ਹੋਟਲ ਦੇ ਵਿਚ ਕਮਰਾ ਬੁੱਕ ਕਰਵਾਇਆ ਸੀ ਜਿੱਥੇ ਕਿ ਦੋਹਾ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਕਮਰੇ 'ਚੋਂ ਚੀਕਾਂ ਦੀਆਂ ਆਵਾਜ਼ਾਂ ਸੁਨ ਕੇ ਜਦੋ ਹੋਟਲ ਸਟਾਫ ਨੇ ਆ ਕੇ ਦੇਖਿਆ ਤਾ ਦੋਵੇ ਜਾਣੇ ਪੱਖੇ ਨਾਲ ਲਟਕੇ ਹੋਏ ਸਨ।

ਇਸ ਘਟਨਾ ਤੋਂ ਬਾਅਦ ਹੋਟਲ ਸਟਾਫ ਤੁਰੰਤ ਇਸਦੀ ਜਾਣਕਾਰੀ ਨੇੜਲੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲੜਕੀ ਨੂੰ PGI ਇਲਾਜ ਲਈ ਭੇਜਿਆ ਅਤੇ ਲੜਕੇ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਾਹਾ ਲੈਣ ਦਾ ਕਾਰਨ ਘਰੇਲੂ ਤਣਾਅ ਹੀ ਦੱਸਿਆ ਜਾ ਰਿਹਾ ਹੈ।

More News

NRI Post
..
NRI Post
..
NRI Post
..