ਕੈਨੇਡਾ ਪ੍ਰਸ਼ਾਸਨ ਨੇ 11 ਗੈਂਗਸਟਰਾਂ ਦੀ List ਕੀਤੀ ਜਾਰੀ, 9 ਪੰਜਾਬੀ, ਲੋਕਾਂ ਨੂੰ ਕੀਤਾ Alert

by jaskamal

4 ਅਗਸਤ, ਨਿਊਜ਼ ਡੈਸਕ (ਸਿਮਰਨ) : ਕੈਨੇਡਾ ਦੀ ਜਾਂਚ ਏਜੰਸੀ ਨੇ ਗੈਂਗਸਟਰਾਂ ਦੀ ਇੱਕ ਲਿਸਟ ਜਾਰੀ ਕੀਤੀ ਹੈ ਜਿਸ ਵਿਚ 9 ਵਿਅਕਤੀ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਇਸ ਲਿਸਟ ਦੇ ਵਿਚ ਕੁਲ 11 ਲੋਕਾਂਦੇ ਨਾਂਅ ਦੱਸੇ ਗਏ ਹਨ ਜਿਹਨਾਂ ਵਿਚੋਂ 9 ਵਿਅਕਤੀ ਤਾ ਪੰਜਾਬੀ ਹੀ ਹਨ।

ਓਥੇ ਹੀ ਕੈਨੇਡਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਕੀਤਾ ਹੈ ਕਿ ਇਨ੍ਹਾਂ ਵਿਅਕਤੀਆਂ ਤੋਂ ਬਚ ਕੇ ਰਹਿਣ ਅਤੇ ਇਹਨਾਂ ਦੇ ਨੇੜੇ ਤੇੜੇ ਨਾ ਜਾਣ। ਬ੍ਰਿਟਿਸ਼ ਕਲੰਬੀਆ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਕੈਨੇਡਾ ਦੇ ਵਿਚ ਕਾਫੀ ਕਤਲ ਅਤੇ ਗੋਲਾਬਾਰੀ ਦੀ ਘਟਨਾਵਾਂ ਦੇ ਵਿਚ ਨਾਂਅ ਹੈ।

ਓਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੋ 9 ਪੰਜਾਬੀਆਂ ਦੇ ਨਾਂਅ ਇਸ ਲਿਸਟ ਦੇ ਵਿਚ ਸ਼ਾਮਿਲ ਹਨ, ਉਨ੍ਹਾਂ ਦੇ ਤਾਰ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ ਹੋਏ ਹਨ। ਅਤੇ ਇਨ੍ਹਾਂ ਦਾ ਲਿੰਕ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜਿਆ ਹੋਇਆ ਹੋ ਸਕਦਾ ਹੈ।

ਇਸ ਨੂੰ ਲੈਕੇ ਬ੍ਰਿਟਿਸ਼ ਕਲੰਬੀਆ ਦੀ ਜਾਂਚ ਏਜੇਂਸੀ CFSEU-BC ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

More News

NRI Post
..
NRI Post
..
NRI Post
..