ਵਿਅਕਤੀ ਨੇ ਡੇਢ ਸਾਲ ਦੇ ਬੱਚੇ ਨੂੰ ਦਿੱਤੀ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਜਲੰਧਰ ਦੇ ਰਾਮਾ ਮੰਡੀ ਵਿਖੇ ਇਕ ਵਿਅਕਤੀ ਨੇ ਡੇਢ ਸਾਲ ਦੇ ਬੱਚੇ ਦਾ ਕਤਲ ਕੀਤਾ ਹੈ। ਦੱਸ ਦਈਏ ਕਿ ਦੋਸ਼ੀ ਵਿਅਕਤੀ ਨੇ ਪਹਿਲਾ ਬੱਚੇ ਦੀਆਂ ਲੱਤਾਂ ਤੋੜੀ ਤੇ ਫਿਰ ਉਸ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਦੀ ਪਛਾਣ ਬਬਲੂ ਵਾਸੀ ਉੱਤਰ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ। ਦੋਸ਼ੀ ਜਲੰਧਰ ਦੇ ਪਿੰਡ ਚੋਹਰ ਕਲਾਂ ਵਿੱਚ ਰਹਿੰਦਾ ਸੀ।

ਐਸ. ਐਚ. ਓ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੇ ਕੁਝ ਦਿਨਾਂ ਬਾਅਦ ਹੀ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।ਪੁਲਿਸ ਨੇ ਦੱਸਿਆ ਸਾਨੂੰ ਇਸ ਘਟਨਾ ਦੀ ਸੂਚਨਾ ਮਿਲੀ ਸੀ ਜਦੋ ਮੌਕੇ ਤੇ ਜਾਂ ਕੇ ਦੇਖਿਆ ਤਾਂ ਬੱਚੇ ਦੇ ਸਰੀਰ ਤੇ ਨੀਲੇ ਨਿਸ਼ਾਨ ਪਏ ਹੋਏ ਸੀ। ਬੱਚੇ ਦੀ ਇਕ ਲੱਤ ਟੁੱਟੀ ਹੋਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਦੋਸ਼ੀ ਈ ਰਿਕਸ਼ਾ ਚਲਾਉਦਾ ਸੀ ਦੱਸਿਆ ਜਾ ਰਿਹਾ ਹੈ ਕਿ ਕੁਝ ਮਹੀਨੇ ਪਹਿਲਾ ਦੋਸ਼ੀ ਦੀ ਮੁਲਾਕਾਤ ਮਨੀਸ਼ਾ ਨਾਲ ਸਟੇਸ਼ਨ ਤੇ ਹੋਈ ਸੀ। ਜਿਸ ਤੋਂ ਬਾਅਦ ਉਹ ਉਨ੍ਹਾਂ ਦੇ ਘਰ ਰਹਿੰਦਾ ਸੀ। ਉਹ ਮਨੀਸ਼ਾ ਨਾਲ ਕੁੱਟਮਾਰ ਵੀ ਕਰਦਾ ਸੀ। ਇਸ ਦੌਰਾਨ ਹੀ ਬੱਚਾ ਬਹੁਤ ਰੋ ਰਿਹਾ ਸੀ, ਦੋਸ਼ੀ ਨੇ ਗੁੱਸੇ ਵਿੱਚ ਆ ਗਏ ਉਸ ਦਾ ਕਤਲ ਕਰ ਦਿੱਤਾ।