ਮਨਦੀਪ ਕੌਰ ਵਲੋਂ ਖੁਦਕੁਸ਼ੀ ਤੋਂ ਬਾਅਦ ਭੈਣ ਨੇ ਕੀਤੇ ਵੱਡੇ ਖ਼ੁਲਾਸੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੀ ਰਹਿਣ ਵਾਲੀ ਪੰਜਾਬਣ ਮਨਦੀਪ ਕੌਰ ਨੇ ਬੀਤੀ ਦਿਨੀਂ ਫਾਹਾ ਲੱਗਾ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਮਨਦੀਪ ਕੌਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਇਕ ਵੀਡੀਓ ਵੀ ਸੋਸ਼ਲ ਮੀਡਿਆ ਤੇ ਪਾਈ ਸੀ। ਜਿਸ ਵਿੱਚ ਉਸ ਨੇ ਆਪਣੇ ਪਤੀ ਤੇ ਸੁਹਰੇ ਪਰਿਵਾਰ ਤੇ ਗੰਭੀਰ ਆਰੋਪ ਲਗਾਏ ਹਨ। ਮਨਦੀਪ ਕੌਰ ਦੇ ਪਰਿਵਾਰ ਨੇ ਪਤੀ ਤੇ ਸੁਹਰੇ ਵਾਲਿਆਂ ਖਿਲਾਫ ਪੁੱਤ ਦੀ ਮੰਗ ਨੂੰ ਲੈ ਕੇ ਪਰੇਸ਼ਾਨ ਕਰਨ ਤੇ ਦਾਜ਼ ,ਮੰਗਣ ਦਾ ਮਾਮਲਾ ਦਰਜ ਕੀਤਾ ਸੀ।

ਮਨਦੀਪ ਕੌਰ ਦਾ ਵਿਆਹ 2015 ਵਿੱਚ ਪਿੰਡ ਬੜੀਆਂ ਦੇ ਰਹਿਣ ਵਾਲੇ ਰਣਜੋਤ ਵੀਰ ਸਿੰਘ ਨਾਲ ਹੋਇਆ ਸੀ। ਮਨਦੀਪ ਕੌਰ ਦੇ ਪਰਿਵਾਰ ਦਾ ਦੋਸ਼ ਹੈ ਕਿ ਲਗਾਤਾਰ 2 ਧੀਆਂ ਨੂੰ ਜਨਮ ਦੇਣਾ ਮਨਦੀਪ ਕੌਰ ਲਈ ਘਾਤਕ ਸਾਬਤ ਹੋਇਆ ਹੈ। ਇਸ ਤੋਂ ਬਾਅਦ ਮਨਦੀਪ ਕੌਰ ਦੇ ਪਤੀ ਤੇ ਸੁਹਰੇ ਵਾਲਿਆਂ ਨੇ ਉਸ ਤੇ ਜ਼ੁਲਮ ਕੀਤੇ ਹਨ। ਜਿਸ ਤੋਂ ਮਜਬੂਰ ਹੋ ਕੇ ਖੁਦਕੁਸ਼ੀ ਕੀਤੀ ਹੈ। ਮਨਦੀਪ ਕੌਰ ਦੀ ਭੈਣ ਨੇ ਦੋਸ਼ ਲਗਾਏ ਕਿ ਰਣਜੋਤ ਕੌਰ ਤੇ ਧੀਆਂ ਹੋਣ ਤੋਂ ਬਾਅਦ ਕੁੱਟਮਾਰ ਤੇ ਤਾਹਨੇ ਮਾਰਦੇ ਸੀ।

ਉਸ ਨੇ ਦੱਸਿਆ ਕਿ ਸੁਹਰਾ ਪਰਿਵਾਰ ਹਮੇਸ਼ਾ ਉਸ ਨੂੰ ਪੁੱਤ ਨਾ ਹੋਣ ਤੇ ਤਾਹਨੇ ਹੀ ਮਾਰਦੇ ਸੀ। ਮ੍ਰਿਤਕ ਮਨਦੀਪ ਕੌਰ ਦੀ ਭੈਣ ਨੇ ਕਿਹਾ ਕਿ ਮਨਦੀਪ ਕੌਰ ਆਪਣੇ ਪਤੀ ਕੋਲੋਂ ਬਹੁਤ ਡਰਦੀ ਸੀ। ਉਸ ਨੇ ਕਿਹਾ ਕਿ ਮੇਰੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਮਨਦੀਪ ਕੌਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰੇਂ ਦੇ ਦੋਸ਼ ਵਿੱਚ ਰਣਜੋਤ ਤੇ ਉਸ ਦੇ ਪਰਿਵਾਰ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਮੇਰੀ ਭੈਣ ਨੂੰ ਇਨਸਾਫ ਮਿਲ ਸਕੇ ।

ਜਿਕਰਯੋਗ ਹੈ ਕਿ ਮਨਦੀਪ ਕੌਰ ਨੇ ਵੀਡੀਓ ਵਿੱਚ ਰੋਂਦੇ - ਰੋਂਦੇ ਆਪਣਾ ਦੁੱਖ ਸਾਂਝਾ ਕੀਤਾ ਹੈ। ਉਸ ਨੇ ਵੀਡੀਓ ਵਿੱਚ ਕਿਹਾ ਕਿ ਮੇਰੀਆਂ 2 ਬੇਟੀਆਂ ਹਨ ਤੇ ਮੇਰਾ ਪਤੀ ਪੁੱਤ ਨਾ ਹੋਣ ਕਾਰਨ ਮੇਰੀ ਨਾਲ ਕੁੱਟਮਾਰ ਕਰਦਾ ਹੈ, ਮੈ ਆਪਣੇ ਪਤੀ ਤੇ ਸੁਹਰੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਲੱਗੀ ਹੈ। ਉਸ ਨੇ ਰੋ ਰੋ ਕਿਹਾ ਕਿ ਮੈ ਕਈ ਸਾਲਾਂ ਤੋਂ ਕੁੱਟਮਾਰ ਸਭ ਸਹਿ ਰਹੀ ਹੈ। ਹੁਣ ਮੇਰੀ ਕੋਲੋਂ ਬਰਦਾਸ਼ ਨਹੀਂ ਹੁੰਦਾ ਹੈ,ਉਸ ਨੇ ਕਿਹਾ ਕਿ ਮੈਨੂੰ ਪਹਿਲਾ ਉਮੀਦ ਸੀ ਕਿ ਸਭ ਠੀਕ ਹੋ ਜਾਵੇਗਾ ਪਰ ਨਹੀਂ ਹੋਇਆ ਹੈ।

More News

NRI Post
..
NRI Post
..
NRI Post
..