ਭਾਜਪਾ ਆਗੂ ਨੇ ਫ਼ਾਹਾ ਲੱਗਾ ਕੀਤੀ ਖੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਜਪਾ ਆਗੂ ਨੇ ਘਰ 'ਚ ਪੱਖੇ ਨਾਲ ਫਾਹਾ ਲੱਗਾ ਕੇ ਖ਼ੁਦਕੁਸ਼ੀ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਗਿਆਨੇਦਰ ਪ੍ਰਸਾਦ ਤੇਲੰਗਾਨਾ ਨੇ ਘਰ ਵਿੱਚ ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਭਾਜਪਾ ਆਗੂ ਨੇ ਫਾਹਾ ਲੱਗਾ ਕੇ ਜੀਵਨ ਲੀਲਾ ਖਤਮ ਕਰ ਲਈ ਹੈ। ਪੁਲਿਸ ਨੇ ਕਿਹਾ ਕਿ ਫਿਲਹਾਲ ਫਾਹਾ ਲਗਾਉਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ।

ਪੁਲਿਸ ਨੇ ਕਿਹਾ ਕਿ ਗਿਆਨੇਦਰ ਪ੍ਰਸਾਦ ਸਰਲੀਗਮਪਲੀ ਹਲਕੇ ਤੋਂ ਪਾਰਟੀ ਦੀ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਬਰ ਹਨ। ਦੱਸ ਦਈਏ ਕਿ ਉਨ੍ਹਾਂ ਦੇ ਕਿਸੇ ਵਰਕਰ ਨਰ ਉਨ੍ਹਾਂ ਨੂੰ ਪੈਟ ਹਾਊਸ ਦੇ ਇਕ ਕਮਰੇ ਵਿੱਚ ਪੱਖੇ ਨਾਲ ਲਟਕਦਾ ਦੇਖਿਆ, ਜਿਸ ਨੇ ਮੌਕੇ ਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕ ਨੇਤਾ ਦੇ ਕੋਲ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਪੁਲਿਸ ਨੇ ਦੱਸਿਆ ਕਿ ਗਿਆਨੇਦਰ ਪ੍ਰਸਾਦ ਨੇ ਆਪਣੇ PA ਨੂੰ ਕਿਹਾ ਸੀ ਕਿ ਉਹ ਸੌਣ ਜਾ ਰਿਹਾ ਹੈ, ਉਹ ਉਸ ਨੂੰ ਪਰੇਸ਼ਾਨ ਨਾ ਕਰੇ। PA ਨੇ ਕਿਹਾ ਜਦੋ ਮੈ ਰੋਟੀ ਲਈ ਉਨ੍ਹਾਂ ਨੂੰ ਬੁਲਾਉਣ ਗਿਆ ਤਾਂ ਕਮਰੇ 'ਚੋ ਕੋਈ ਜਵਾਬ ਨਹੀਂ ਆਇਆ। ਜਿਸ ਤੋਂ ਬਾਅਦ PA ਨੇ ਖਿੜਕੀ ਵਿੱਚੋ ਦੇਖਿਆ ਤਾ ਭਾਜਪਾ ਆਗੂ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..