ਅਦਾਕਾਰ ਆਮਿਰ ਖਾਨ ਆਪਣੀ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਪ੍ਰਮੋਸ਼ਨ ਕਰ ਰਹੇ ਹਨ। ਜਿਸ ਦੇ ਚਲਦੇ ਉਹ ਪਹਿਲਾ ਜਲੰਧਰ ਆਏ ਸੀ। ਜਿਥੇ ਉਨ੍ਹਾਂ ਨੇ ਸਿੱਖ ਸੰਗਠਨਾਂ ਦੇ ਮੈਬਰਾਂ ਨੂੰ ਆਪਣੀ ਫਿਲਮ ਵੀ ਦਿਖਾਈ ਸੀ। ਫ਼ਿਲਮ 'ਲਾਲ ਸਿੰਘ ਚੱਢਾ' ਰਿਲੀਜ਼ ਹੋਣ ਤੋਂ ਪਹਿਲਾਂ ਆਮਿਰ ਖਾਨ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਇਸ ਦੌਰਾਨ ਊਨਾ ਨੇ ਆਪਣੀ ਫ਼ਿਲਮ ਦੀ ਸਫ਼ਲਤਾ ਨੂੰ ਲੈ ਕੇ ਅਰਦਾਸ ਵੀ ਕੀਤੀ। ਦੱਸ ਦਈਏ ਇਸ ਦੌਰੇ ਦੀ ਜਾਣਕਾਰੀ ਆਮਿਰ ਖਾਨ ਨੇ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨਾਲ ਮੋਨਾ ਸਿੰਘ ਤੇ ਹੋਰ ਵੀ ਮੈਬਰ ਮੌਜੂਦ ਸੀ ਪਰ ਦੱਸ ਦਈਏ ਕਿ 'ਲਾਲ ਸਿੰਘ ਚੱਢਾ' ਫਿਲਮ ਦਾ ਦੇਸ਼ਭਰ ਵਿੱਚ ਬਾਇਕਟ ਕੀਤਾ ਜਾ ਰਹੀ ਹੈ ।

More News

NRI Post
..
NRI Post
..
NRI Post
..