ਕੈਨੇਡਾ : ਐਬਟਸਫ਼ੋਰਡ ‘ਚ ਹਿੰਦੂ ਮੰਦਰ ਦੇ ਪ੍ਰਧਾਨ ਤੇ ਲਗੇ ਜਿਸਮਾਨੀ ਸ਼ੋਸ਼ਣ ਦੇ ਦੋਸ਼

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਐਬਟਸਫ਼ੋਰਡ 'ਚ ਇਕ ਹਿੰਦੂ ਮੰਦਰ ਦੇ ਪ੍ਰਧਾਨ ਦੀਪਕ ਸ਼ਰਮਾ ਵਿਰੁੱਧ ਜਿਸਮਾਨੀ ਸ਼ੋਸ਼ਣ ਦੇ ਦੋਸ਼ ਆਇਦ ਕਰ ਦਿਤੇ ਗਏ ਜਿਸ ਮਗਰੋਂ 60 ਸਾਲ ਦੇ ਦੀਪਕ ਸ਼ਰਮਾ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿਤਾ। ਵੈਸਟ ਵੈਨਕੂਵਰ ਪੁਲਿਸ ਵਿਭਾਗ ਦੇ ਕਾਂਸਟੇਬਲ ਜੈਫ਼ ਪਾਲਮਰ ਨੇ ਦੋਸ਼ ਆਇਦ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। 

ਰਿਪੋਰਟ ਮੁਤਾਬਕ ਕਥਿਤ ਪੀੜਤ ਬੀਤੀ 2 ਜਨਵਰੀ ਨੂੰ ਸਾਹਮਣੇ ਆਈ ਸੀ। ਪੀੜਤ ਵੱਲੋਂ ਲਾਏ ਦੋਸ਼ਾਂ ਮੁਤਾਬਕ ਦੀਪਕ ਸ਼ਰਮਾ ਨੇ ਕਥਿਤ ਤੌਰ 'ਤੇ ਜ਼ਬਰਦਸਤੀ ਕਰਦਿਆਂ ਉਸ ਦੇ ਗੁਪਤ ਅੰਗਾਂ ਨਾਲ ਛੇੜਛਾੜ ਕੀਤੀ ਅਤੇ ਆਪਣੇ ਗੁਪਤ ਅੰਗ 'ਤੇ ਉਸ ਦਾ ਹੱਥ ਰਖਵਾ ਦਿਤਾ। ਬਾਕੀ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ|

More News

NRI Post
..
NRI Post
..
NRI Post
..