PM ਮੋਦੀ ਦੇ ਪੰਜਾਬ ‘ਚ ਆਉਣ ਤੋਂ ਪਹਿਲਾ ਹੀ ਗੈਂਗਵਾਰ ਦਾ ਖਦਸ਼ਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਦੌਰਾ ਕਰਨ ਲਈ ਆਉਣਗੇ। ਇਸ ਦੌਰਾਨ ਉਹ ਕਈ ਵੱਡੇ ਐਲਾਨ ਵੀ ਕਰ ਸਕਦੇ ਹਨ। ਦੱਸ ਦਈਏ ਕਿ PM ਮੋਦੀ ਨਿਊ ਮੁੱਲਾਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਲਈ ਆਉਣਗੇ । ਇਸ ਦੌਰਾਨ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਇਹ ਵਾਰ ਫਿਰ ਗੈਂਗਵਾਰ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ । ਇਸ ਮਾਮਲੇ ਨੂੰ ਲੈ ਕੇ ਕੇਦਰੀ ਗ੍ਰਹਿ ਵਿਭਾਗ ਨੇ ਪੰਜਾਬ ਦੇ DGP ਨੂੰ ਪੱਤਰ ਲਿਖ ਕੇ ਦੱਸਿਆ ਕਿ ਪੰਜਾਬ ਵਿੱਚ ਮੁੜ ਗੈਂਗਵਾਰ ਹੋ ਸਕਦੀ ਹੈ । ਕੇਦਰ ਗ੍ਰਹਿ ਵਿਭਾਗ ਨੇ DGP ਪੰਜਾਬ ਗੌਰਵ ਯਾਦਵ ਨੂੰ ਪੱਤਰ ਵਿੱਚ ਲਿਖਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੀ ਪੇਸ਼ੀ ਦੌਰਾਨ ਗੈਂਗਵਾਰ ਦੀ ਸੰਭਾਵਨਾ ਦੱਸੀ ਜਾ ਰਹੀ ਹੈ ।

ਉਨ੍ਹਾਂ ਨੇ ਕਿਹਾ ਕਿ ਸਿਰਾਜ ਸੰਧੂ ਤੇ ਹਮਲੇ ਤੋਂ ਬਾਅਦ ਹੁਣ ਗੈਂਗਸਟਰ ਬਿਸ਼ਨੋਈ ਤੇ ਜੱਗੂ 'ਤੇ ਹਮਲਾ ਹੋ ਸਕਦਾ ਹੈ। ਇਸ ਲਈ ਸਾਨੂੰ ਪੰਜਾਬ ਪੁਲਿਸ ਨੂੰ ਕੋਈ ਵੀ ਗੈਂਗਵਾਰ ਹੋਣ ਤੋਂ ਪਹਿਲਾ ਹੀ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਗੈਂਗਸਟਰ ਦੋਵਾਂ ਨੂੰ ਪੁਲਿਸ ਹਿਰਾਸਤ ਵਿੱਚ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਬਿਸ਼ਨੋਈ ਤੇ ਜੱਗੂ ਨੂੰ ਮਾਰਨ ਲਈ ਸਾਜਿਸ਼ ਰਚੀ ਜਾ ਰਹੀ ਹੈ। ਜਿਸ ਨੂੰ ਅੱਜ ਗੈਂਗਸਟਰ ਅੰਜਾਮ ਦੇ ਸਕਦੇ ਹਨ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਫਿਰ ਗੈਂਗਵਾਰ ਸ਼ੁਰੂ ਹੋ ਸਕਦੀ ਹੈ ਕਿਉਕਿ ਕਿ ਗੈਂਗਸਟਰਾ ਦੇ ਗਰੁੱਪ ਸਿੱਧੂ ਦੇ ਕਤਲ ਦਾ ਬਦਲਾ ਲੈਣ ਲਈ ਤਿਆਰ ਬੈਠੇ ਹਨ । ਉਥੇ ਹੀ ਦੱਸ ਦਈਏ ਕਿ ਅੱਜ ਪੰਜਾਬ ਵਿੱਚ PM ਮੋਦੀ ਤੇ ਆਉਣ ਕਰਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ।

More News

NRI Post
..
NRI Post
..
NRI Post
..