by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਹੁਣ ਜਲੰਧਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਜਿਥੇ ਫਿਲੌਰ ਨੈਸ਼ਨਲ ਹਾਈਵੇ ਕੋਲ ਪੈਟਰੋਲ ਪੰਪ 'ਤੇ ਇਕ ਚੋਰ ਨੇ ਲੱਖਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੈਟਰੋਲ ਪੰਪ ਮਾਲਕ ਦੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਲਈ ਦਫਤਰ ਤੋਂ ਬਾਹਰ ਆਇਆ ਸੀ। ਇਸ ਦੌਰਾਨ ਹੀ ਦੇਖਦੇ ਹੀ ਦੇਖਦੇ ਇਕ ਨੌਜਵਾਨ ਉਨ੍ਹਾਂ ਦੇ ਦਫਤਰ ਅੰਦਰ ਚੱਲ ਗਿਆ ਜੋ ਕਿ ਲੱਖਾਂ ਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ।
ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋ ਉਹ ਕੈਸ਼ ਜਮ੍ਹਾ ਕਰਵਾਉਣ ਲਈ ਦੇਖਣ ਲੱਗੇ ਤਾਂ ਉਥੇ ਕੈਸ਼ ਹੀ ਨਹੀਂ ਸੀ। ਮਾਲਕ ਵਲੋਂ ਇਸ ਵਾਰਦਾਤ ਦੀ ਸੂਚਨਾ ਮੌਕੇ ਤੇ ਪੁਲਿਸ ਨੂੰ ਦਰਜ ਕਾਰਵਾਈ ਗਈ ਹੈ। ਪੁਲਿਸ ਵਲੋਂ CCTV ਫੁਟੇਜ਼ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
More News
Jaskamal Singh