by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਮਥੁਰਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ 15 ਦਿਨਾਂ ਬਾਅਦ ਹੀ ਪਤਨੀ ਨੇ ਆਪਣੇ ਪਤੀ ਨੂੰ ਕਰੰਟ ਲੈ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਘਟਨਾ ਬਾਰੇ ਉਸ ਸਮੇ ਪਤਾ ਲੱਗਾ ਜਦੋ ਮ੍ਰਿਤਕ ਦਾ ਫੋਨ ਰਿਸ਼ਤੇਦਾਰਾਂ ਦੇ ਹੱਥ ਲੱਗਾ ।ਫਿਲਹਾਲ ਪੁਲਿਸ ਨੇ ਪਤਨੀ ਤੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ । ਜੋ ਮ੍ਰਿਤਕ ਦੇ ਮੋਬਾਈਲ ਦੀ ਰਿਕਾਰਡਿੰਗ 'ਚ ਸਾਹਮਣੇ ਆਇਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।ਮ੍ਰਿਤਕ ਦੇ ਮੋਬਾਈਲ ਦੀ ਰਿਕਾਰਡਿੰਗ 'ਚ ਪਤਨੀ ਦੀ ਬੇਵਫ਼ਾਈ ਸੁਣਾਈ ਦਿੱਤੀ ਹੈ। ਔਰਤ ਨੇ ਆਪਣੇ ਪ੍ਰੇਮੀ ਨੂੰ ਆਪਣੇ ਪਤੀ ਨੂੰ 10 ਮਿੰਟ ਲਈ ਕਰੰਟ ਲਗਾਉਣ ਲਈ ਕਹਿੰਦੀ ਹੈ । ਇਸ ਰਿਕਾਰਡਿੰਗ ਦੇ ਤਹਿਤ ਪੁਲਿਸ ਨੂੰ ਸਾਰੀ ਸਾਜ਼ਿਸ਼ ਦਾ ਪਤਾ ਲੱਗਾ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰਕੇ ਸਖ਼ਤੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।
More News
Jagjeet Kaur