by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਈ ਥਾਵਾਂ ਤੇ ਅੱਜ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾਵੇਗਾ। ਉਥੇ ਹੀ ਚੰਡੀਗੜ੍ਹ ਦੇ ਸੈਕਟਰ -17 ਪਰੇਡ ਗਰਾਊਂਡ ਵਿੱਚ 65 ਫੁੱਟ ਦੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਕੁੰਭਕਰਨ ਤੇ ਮੇਘਨਾਥ ਦੇ ਪੁਤਲੇ 60-60 ਫੁੱਟ ਦੇ ਹੋਣਗੇ। ਇਸ ਤਿਉਹਾਰ ਨੂੰ ਦੇਸ਼ਭਰ 'ਚ ਮਨਾਇਆ ਜਾਵੇਗਾ । ਇਸ ਤਿਉਹਾਰ ਨੂੰ ਲੈ ਕੇ ਦੇਸ਼ ਭਰ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਦੱਸ ਦਈਏ ਕਿ ਲਗਾਤਾਰ 10 ਦਿਨਾਂ ਤੋਂ ਚੱਲ ਰਹੀ ਰਾਮਲੀਲਾ ਦਾ ਹੁਣ ਆਖ਼ਰੀ ਮੁਕਾਮ ਹੈ। ਇਸ ਦੌਰਾਨ ਹੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਗ੍ਰੀਨ ਪਟਾਕੇ ਚਲਾਉਣ ਦਾ ਸੁਨੇਹਾ ਵੀ ਦਿੱਤਾ ਗਿਆ ਹੈ। ਪੰਜਾਬ ਵਿੱਚ ਵੀ ਕਈ ਥਾਵਾਂ ਤੇ ਦੁਸਹਿਰਾ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਵਲੋਂ ਮਨਾਇਆ ਜਾਂਦਾ ਹੈ । ਇਸ ਦੌਰਾਨ ਦੁਸਹਿਰਾ ਗਰਾਊਂਡ ਵਿੱਚ 7 ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵਲੋਂ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ ।