ਫਿਰ ਪ੍ਰਾਚੀਨ ਹਿੰਦੂ ਮੰਦਰ ‘ਚ ਹੋਈ ਭੰਨਤੋੜ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਲਾਦੇਸ਼ 'ਚ ਇਕ ਵਾਰ ਫਿਰ ਹਮਲਾਵਰਾਂ ਨੇ ਪ੍ਰਾਚੀਨ ਹਿੰਦੂ ਮੰਦਰ ਵਿੱਚ ਭੰਨਤੋੜ ਕੀਤੀ। ਇਸ ਹਮਲੇ ਦੌਰਾਨ ਮੰਦਰ ਦੇ ਅੰਦਰ ਦੀ ਮੂਰਤੀ ਨੂੰ ਭਾਰੀ ਨੁਕਸਾਨ ਪਹੁੰਚਿਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਮੰਦਰ ਬਸਤੀਵਾਦੀ ਕਾਲ ਦਾ ਹੈ। ਇਸ 'ਚ ਅੰਗਰੇਜਾਂ ਦੇ ਸਮੇ ਤੋਂ ਹੀ ਪੂਜਾ ਕੀਤੀ ਜਾਂਦੀ ਹੈ। ਮੰਦਰ ਵਿੱਚ ਸਥਿਤ ਮੂਰਤੀ ਦਾ ਉਪਰਲਾ ਹਿੱਸਾ ਮੰਦਰ ਤੋਂ ਅੱਧਾ ਕਿਲੋਮੀਟਰ ਦੂਰ ਸੜਕ 'ਤੇ ਪਿਆ ਹੋਇਆ ਸੀ। ਜਨਰਲ ਸਕੱਤਰ ਚੰਦਨਾਥ ਨੇ ਕਿਹਾ ਇਹ ਘਟਨਾ ਜੈਨਾਇਦਾਰ ਦੇ ਮੰਦਰ ਵਏ ਵਾਪਰੀ ਹੈ। ਇਸ ਘਟਨਾ ਨਾਲ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..