by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਗਰੂਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਪਾਣੀ ਦੀ ਟੈਂਕੀ ਫਟਣ ਨਾਲ 2 ਕੁੜੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਠਸਕਾ ਵਿੱਚ ਇਕ ਇੱਟਾਂ ਵਾਲੇ ਭੱਠੇ ਤੇ ਪਾਣੀ ਦੀ ਕਮੀ ਹੋਣ ਕਾਰਨ ਕੁਝ ਦਿਨ ਪਹਿਲਾਂ ਇਕ ਪਾਣੀ ਵਾਲੀ ਟੈਂਕੀ ਬਣਾਈ ਗਈ ਸੀ। ਅਚਾਨਕ ਪਾਣੀ ਵਾਲੀ ਟੈਂਕੀ ਟੁੱਟ ਗਈ ਤੇ ਭੱਠੇ 'ਤੇ ਕੰਮ ਕਰ ਰਹੀਆਂ ਔਰਤਾਂ ਸਮੇਤ 2 ਕੁੜੀਆਂ ਦੇ ਇੱਟਾਂ ਜਾ ਲੱਗੀਆਂ ਜਖ਼ਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ। ਜਿਥੇ 2 ਕੁੜੀਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦਕਿ 4 ਤੋਂ ਵੱਧ ਤੋਂ ਲੋਕ ਦੱਸੇ ਜਾ ਰਹੇ ਹਨ। ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਮ੍ਰਿਤਕ ਕੁੜੀਆਂ ਦੀ ਪਛਾਣ ਮਨੀਸ਼ਾ ਕੁਮਾਰੀ ਤੇ ਇਮਾਰਤੀ ਕੁਮਾਰੀ ਦੇ ਰੂਪ 'ਚ ਹੋਈ ਹੈ।
More News
Jaskamal Singh
Jaskamal Singh