T20 World Cup: ਭਾਰਤ ਨੇ ਫਿਰ ਮੈਚ ‘ਚ ਕੀਤੀ ਜਿੱਤ ਹਾਸਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : T20 ਵਰਲਡ ਕੱਪ 2022 'ਚ ਭਾਰਤ ਨੀਦਰਲੈਂਡ ਦਾ ਮੈਚ ਸਿਡਨੀ ਕ੍ਰਿਕਟ ਗਰਾਉਂਡ 'ਚ ਖੇਡਿਆ ਗਿਆ। ਭਾਰਤ ਨੇ ਇਹ ਮੈਚ 56 ਦੌੜਾ ਨਾਲ ਜਿੱਤ ਲਿਆ ਹੈ। ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕੀਤੀ । ਇਸ ਦੌਰਾਨ ਹੀ ਵਿਰਾਟ ਕੋਹਲੀ ਦੀਆਂ 62 ਦੌੜਾ, ਸੂਰਯਕੁਮਾਰ ਯਾਦਵ ਨੇ 51 ਦੌੜਾ ਦੀ ਬਦੋਲਤ ਨਿਰਧਾਰਤ 20 ਉਵਰਾਂ 'ਚ 2 ਵਿਕਟਾਂ ਦੇ ਨੁਕਸਾਨ ਤੇ 179 ਦੌੜਾ ਬਣਾਇਆ ਤੇ ਨੀਦਰਲੈਂਡ ਨੂੰ ਜਿੱਤ ਲਈ 180 ਦੌੜਾ ਦਾ ਟੀਚਾ ਦਿੱਤਾ ਗਿਆ ਸੀ। ਟੀਚੇ ਪੂਰਾ ਕਰਨ ਲਈ ਨੀਦਰਲੈਂਡ ਦਾ ਕੋਈ ਵੀ ਖਿਡਾਰੀ ਟਿੱਕ ਕੇ ਨਹੀਂ ਖੇਡ ਸਕਿਆ ਤੇ ਟੀਮ 20 ਉਵਰਾਂ 'ਚ 9 ਵਿਕਟਾਂ ਦੇ ਨੁਕਸਾਨ ਤੇ 123 ਦੌੜਾ ਹੀ ਬਣਾ ਸਕੀ । ਪਹਿਲਾ ਬਾਰਿਸ਼ ਦੇ ਕਾਰਨ ਮੈਚ ਨਾ ਹੋਣ ਦੀ ਸੰਭਾਵਨਾ ਸੀ ਪਰ ਹੁਣ ਮੌਸਮ ਸਾਫ ਹੋ ਗਿਆ ਸੀ। ਜਿਸ ਤੋਂ ਬਾਅਦ ਹੀ ਮੈਚ ਸ਼ੁਰੂ ਕੀਤਾ ਗਿਆ ।

More News

NRI Post
..
NRI Post
..
NRI Post
..