ਵੱਡੀ ਖ਼ਬਰ : ਦਲਿਤ ਵਿਦਿਆਰਥਣ ਦੀ ਨਗਨ ਹਾਲਤ ‘ਚ ਮਿਲੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਤਰ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਦਲਿਤ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ । ਦੱਸਿਆ ਜਾ ਰਿਹਾ ਕਿ ਦਲਿਤ ਵਿਦਿਆਰਥਣ ਦੀ ਨਗਨ ਹਾਲਤ 'ਚ ਲਾਸ਼ ਉਸ ਦੇ ਘਰ ਦੇ ਵਰਾਂਡੇ 'ਚੋ ਮਿਲੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਨਾਮਜ਼ਦ ਔਰਤ ਤੇ ਨੌਜਵਾਨ ਨੂੰ ਪੁਲਿਸ ਹਿਰਾਸਤ 'ਚ ਲੈ ਲਿਆ ਹੈ । ਇਹ ਘਟਨਾ ਉਨਾਵ ਸਦਰ ਕੋਤਵਾਲੀ ਦੇ ਲਾਲੁਖੇੜਾ ਖੇਤਰ ਦੇ ਇਕ ਪਿੰਡ ਦੀ ਦੱਸੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਦਲਿਤ ਵਿਦਿਆਰਥਣ ਦੀ ਖੂਨ ਨਾਲ ਲੱਥਪੱਥ ਨਗਨ ਲਾਸ਼ ਮਿਲੀ ਹੈ।ਇਸ ਮਾਮਲੇ ਨਾਲ ਇਲਾਕੇ 'ਚ ਵੀ ਹੜਕੰਪ ਮੱਚ ਗਿਆ ਹੈ । ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਬਲਾਤਕਾਰ ਤੋਂ ਬਾਅਦ ਕਤਲ ਕੀਤੇ ਜਾਣ ਦਾ ਸ਼ੱਕ ਜ਼ਾਹਿਰ ਕੀਤਾ ਹੈ ।ਇਸ ਘਟਨਾ ਨਾਲ ਵਿਦਿਆਰਥਣ ਦੇ ਪਰਿਵਾਰਿਕ ਮੈਬਰ ਸੋਗ ਵਿੱਚ ਹਨ ।

More News

NRI Post
..
NRI Post
..
NRI Post
..