ਗੈਂਗਵਾਰ ‘ਚ ਮਾਰਿਆ ਗਿਆ ਧੀ ਨੂੰ ਮਿਲਣ ਆਇਆ ਪਿਤਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਬੀਤੀ ਦਿਨੀ ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਕੁਝ ਵਿਅਕਤੀਆਂ ਵਲੋਂ ਗੈਂਗਸਟਰ ਰਾਜੂ ਠੇਠ ਦਾ ਉਸ ਦੇ ਘਰ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਹਮਲੇ ਦੌਰਾਨ ਕੋਚਿੰਗ ਸੈਂਟਰ 'ਚ ਪੜਦੀ ਆਪਣੀ ਧੀ ਨੂੰ ਮਿਲਣ ਆਏ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਾਰਦਾਤ ਸਮੇ ਸੀਕਰ ਅਜੇ ਆਪਣੀ ਕਾਰ ਤੋਂ ਬਾਹਰ ਆਇਆ ਹੀ ਸੀ ਕਿ ਫਾਇਰਿੰਗ ਕਰ ਰਹੇ ਵਿਕਅਤੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਹਮਲੇ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਦੱਸ ਦਈਏ ਕਿ ਗੈਂਗਸਟਰ ਰਾਜੂ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਗੋਲੀਬਾਰੀ ਦੌਰਾਨ ਬੇਕਸੂਰ ਦੀ ਮੌਤ 'ਤੇ ਮੁਆਫ਼ੀ ਮੰਗੀ ਹੈ । ਦੱਸਿਆ ਜਾ ਰਿਹਾ ਕਿ ਤਰਾਚੰਦ ਕੜਵਾਸਰਾ ਨਾਗੋਰ ਜ਼ਿਲ੍ਹੇ ਦੇ ਜਾਇਲ ਪਿੰਡ ਦਾ ਰਹਿਣ ਵਾਲਾ ਸੀ । ਉਸ ਦੀ ਧੀ ਸੀਕਰ 'ਚ ਇੱਕ ਕੋਚਿੰਗ ਇੰਸਟੀਚਿਊਟ 'ਚ ਪੜਦੀ ਹੈ। ਉਹ ਉਸ ਨੂੰ ਮਿਲਣ ਲਈ ਆਇਆ ਹੋਇਆ ਸੀ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀ ਸੀ ਕਿ ਇਹ ਉਥੇ ਗੋਲੀਆਂ ਦਾ ਸ਼ਿਕਾਰ ਹੋ ਜਾਵੇਗਾ ।

More News

NRI Post
..
NRI Post
..
NRI Post
..