by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਪੰਜਾਬ ਤੋਂ ਕੈਨੇਡਾ ਵਿਦਿਆਰਥੀ ਵੀਜ਼ਾ 'ਤੇ ਗਈ ਇਸ਼ਨੀਤ ਕੌਰ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਇਸ਼ਨੀਤ ਕੌਰ 5 ਸਾਲ ਪਹਿਲਾਂ ਕੈਨੇਡਾ 'ਚ ਪੜਾਈ ਕਰਨ ਲਈ ਗਈ ਸੀ ਤੇ ਉਸ ਨੇ ਟੋਰਾਂਟੋ ਦੇ ਸ਼ਹਿਰ ਬੈਰੀ 'ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰ ਲਿਆ ਸੀ। ਦੱਸਿਆ ਜਾ ਰਿਹਾ ਕਿ ਕੁਝ ਮਹੀਨਿਆਂ ਤੱਕ ਇਸ਼ਨੀਤ ਨੂੰ PR ਮਿਲਣ ਵਾਲੀ ਸੀ ਕਿ ਇਹ ਭਾਣਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇਸ਼ਨੀਤ ਦੀ ਲਾਸ਼ ਉਸ ਦੀ ਕਾਰ ਦੀ ਡਰਾਈਵਿੰਗ ਸੀਟ 'ਤੇ ਪਈ ਹੋਈ ਸੀ । ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਾ ਹੈ ।
More News
Jagjeet Kaur
Jagjeet Kaur