by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੀਨ ਨਾਲ ਵਧਦਾ ਵਪਾਰ ਘਾਟਾ ਹੁਣ ਭਾਰਤ ਸਰਕਾਰ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦੱਸ ਦਈਏ ਕਿ ਦੇਸ਼ ਕਈ ਵਸਤਾਂ ਲਈ ਚੀਨ ਤੇ ਨਿਰਭਰ ਹੈ। ਉਦਯੋਗ ਮੰਤਰੀ ਪੀਯੂਸ਼ ਨੇ ਚਿੰਤਾ ਜ਼ਾਹਿਰ ਕਰਦੇ ਕਿਹਾ ਕਿ ਭਾਰਤ ਕਈ ਚੀਜ਼ਾਂ ਲਈ ਚੀਨ ਤੇ ਨਿਰਭਰ ਹੁੰਦਾ ਜਾ ਰਿਹਾ ਹੈ । ਦੱਸ ਦਈਏ ਕਿ 10 ਸਾਲਾਂ 'ਚ ਦਰਾਮਦ 10 ਗੁਣਾ ਤੋਂ ਜ਼ਿਆਦਾ ਵੱਧ ਗਈ ਹੈ।
ਉਨ੍ਹਾਂ ਨੇ ਕਿਹਾ ਇਕ ਸਮਾਂ ਹੁੰਦਾ ਸੀ ਜਦੋ ਭਾਰਤ ਦਵਾਈਆਂ ਬਣਾਉਣ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ ਪੂਰੀ ਦੁਨੀਆਂ ਨੂੰ ਨਿਰਯਾਤ ਕਰਦਾ ਸੀ ਪਰ ਹੁਣ ਦੇ ਸਮੇ ਦੇਸ਼ ਦਾ ਫਾਰਮਾਸਿਊਟੀਕਲ ਉਦਯੋਗ ਚੀਨ ਤੇ ਨਿਰਭਰ ਹੋ ਗਿਆ ਹੈ । ਇਸ ਕਾਰਨ ਪੂਰਾ ਦੇਸ਼ ਘਟੀਆ ਚੀਜ਼ਾਂ ਨਾਲ ਭਰ ਗਿਆ । ਦੇਸ਼ 'ਚ ਅਜਿਹੀਆਂ ਚੀਜ਼ਾਂ ਆ ਗਈਆਂ ਹਨ ਜਿਨ੍ਹਾਂ ਦੀਆਂ ਕੀਮਤਾਂ ਪਾਰਦਰਸ਼ੀ ਨਹੀ ਹਨ ।