ਵਿਆਹ ਤੋਂ ਪਹਿਲਾਂ ਉੱਠੀ ਅਰਥੀ, ਭਿਆਨਕ ਹਾਦਸੇ ਦੌਰਾਨ 1 ਨੌਜਵਾਨ ਦੀ ਹੋਈ ਮੌਤ,4 ਜਖ਼ਮੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਾਮਾ ਮੰਡੀ ਵਿੱਖੇ ਭਿਆਨਕ ਸੜਕ ਹਾਦਸੇ ਦੌਰਾਨ ਜਖ਼ਮੀ ਹੋਏ 5 ਦੋਸਤਾਂ 'ਚੋ ਇੱਕ 28 ਸਾਲਾ ਨੌਜਵਾਨ ਸ਼ੁਭਮ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਸ਼ੁਭਮ ਨੇ ਹਸਪਤਾਲ ਵਿੱਚ ਇਲਾਜ਼ ਦੌਰਾਨ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਨੇ ਕਿਹਾ ਮ੍ਰਿਤਕ ਨੌਜਵਾਨ ਸ਼ੁਭਮ ਪਿੰਡ ਬੜਿੰਗ ਦਾ ਰਹਿਣ ਵਾਲਾ ਸੀ। 18 ਜਨਵਰੀ ਨੂੰ ਉਸ ਦਾ ਵਿਆਹ ਸੀ। ਇਸ ਘਟਨਾ ਨਾਲ ਸ਼ੁਭਮ ਦੇ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੋ ਗਿਆ । ਪੁੱਤ ਦੀ ਲਾਸ਼ ਨੂੰ ਦੇਖ ਮਾਂ ਕਹਿ ਰਹੀ ਸੀ… ਤੂੰ ਚਲਾ ਗਿਆ ਅਸੀਂ ਤੇਰੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ। ਪੁਲਿਸ ਨੇ ਦੋਸ਼ੀ ਕਾਰ ਚਾਲਕ ਬਬਨ ਵਾਸੀ ਹੁਸ਼ਿਆਰਪੁਰ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਹਾਦਸੇ ਦੇ ਸ਼ਿਕਾਰ ਹੋਏ 4 ਹੋਰ ਨੌਜਵਾਨ ਹਸਪਤਾਲ ਦਾਖ਼ਲ ਹਨ, ਜਿਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।

More News

NRI Post
..
NRI Post
..
NRI Post
..