by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸਿਵਲ ਹਸਪਤਾਲ 'ਚ ਬੀਤੀ ਰਾਤ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਵਾਹਨ ਨੂੰ ਸਾਈਡ ਕਰਨ ਨੂੰ ਲੈ ਕੇ ਆਪਸ 'ਚ ਹੋਈ ਬਹਿਸ ਨੇ ਦੇਖਦੇ ਹੀ ਦੇਖਦੇ ਲੜਾਈ ਦਾ ਰੂਪ ਲੈ ਲਿਆ ।ਇਸ ਲੜਾਈ ਦੌਰਾਨ 1 ਧਿਰ ਨੇ 2 ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਖ਼ਮੀ ਨੌਜਵਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਆਦਰਸ਼ ਨਗਰ ਆਇਆ ਹੋਇਆ ਸੀ। ਗੱਡੀ ਜਦੋ ਉਥੋਂ ਕੱਢਣ ਲੱਗੇ ਤਾਂ ਰਸਤੇ 'ਚ ਇੱਕ ਗੱਡੀ ਖੜ੍ਹੀ ਸੀ। ਜਦੋ ਗੱਡੀ ਦੇ ਡਰਾਈਵਰ ਨੂੰ ਸਾਈਡ ਕਰਨ ਲਈ ਕਿਹਾ ਤਾਂ ਉਸ ਨੇ ਲੜਾਈ ਕਰਨ ਸ਼ੁਰੂ ਕਰ ਦਿੱਤੀ ।ਜਿਸ ਤੋਂ ਬਾਅਦ ਲੜਾਈ ਕਰਦੇ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ।ਅਮਨਦੀਪ ਨੂੰ ਜਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
More News
Jagjeet Kaur