by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਪੂਰਥਲਾ ਦੇ ਇੱਕ 53 ਸਾਲਾ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਸਾਡਾ ਭਾਣਜਾ ਸੁਖਵਿੰਦਰ ਸਿੰਘ ਫੌਜ 'ਚ 18 ਸਾਲ ਨੌਕਰੀ ਕਰਨ ਤੋਂ ਬਾਅਦ ਸੁਨਿਹਰੇ ਭਵਿੱਖ ਲਈ 2011 'ਚ ਅਮਰੀਕਾ ਗਿਆ ਸੀ ਤੇ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ 'ਚ ਰਹਿੰਦਾ ਸੀ। ਜਿੱਥੇ ਉਹ ਟਰੱਕ ਡਰਾਈਵਰ ਸੀ। ਉਸ ਦਾ ਇੱਕ ਮੁੰਡਾ ਤੇ ਕੁੜੀ ਪਿਛਲੇ 4 ਸਾਲ ਹੀ ਕੈਨੇਡਾ 'ਚ ਪੜਾਈ ਤੋਰ 'ਤੇ ਗਏ ਹਨ । ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਕੈਨੇਡਾ ਤੋਂ ਉਸ ਦੇ ਮੁੰਡੇ ਨੇ ਸਾਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਸੀ ਕਿ ਡੈਡੀ ਨਾਲ ਅਮਰੀਕਾ 'ਚ ਇਹ ਹਾਦਸਾ ਵਾਪਰਿਆ ਹੈ । ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਹੋਟਲ ਤੋਂ ਖਾਣਾ ਲੈ ਕੇ ਗੱਡੀ ਵੱਲ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ । ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
More News
Jaskamal Singh
Jaskamal Singh