Canada ਅਣਪਛਾਤੇ ਹਮਲਾਵਰ ਨੇ ਸਿੱਖ ਨੌਜਵਾਨ ‘ਤੇ ਕੀਤਾ ਹਮਲਾ, ਹੇਠਾਂ ਡਿੱਗੀ ਦਸਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਟੋਰਾਂਟੋ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਅਣਪਛਾਤੇ ਹਮਲਾਵਰ ਨੇ ਸਿੱਖ ਨੌਜਵਾਨ 'ਤੇ ਹਮਲਾ ਕਰਕੇ ਉਸ ਦੀ ਦਸਤਾਰ ਹੇਠਾਂ ਡਿੱਗਾ ਦਿੱਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸਪੈਸ਼ਲ ਹੇਟ ਕ੍ਰਾਈਮ ਯੂਨਿਟ ਨਾਲ ਸਲਾਹ ਕਰਨ ਤੋਂ ਬਾਅਦ ਜਾਂਚ ਨੂੰ ਸ਼ੱਕੀ ਨਫਰਤ ਅਪਰਾਧ ਮੰਨਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੱਕੀ ਨੇ TTC ਸਟੇਸ਼ਨ ਜਾਣ ਤੋਂ ਪਹਿਲਾਂ ਪੀੜਤ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਹਮਲੇ ਦੌਰਾਨ ਪੀੜਤ ਦੇ ਸਿਰ 'ਤੇ ਕਈ ਸੱਟਾਂ ਲੱਗੀਆਂ ਹਨ । ਟੋਰਾਂਟੋ ਦੇ ਮੇਅਰ ਨੇ ਕਿਹਾ ਕਿ ਨਫਰਤ ਦੀ ਸਾਡੇ ਸ਼ਹਿਰ 'ਚ ਕੋਈ ਜਗ੍ਹਾ ਨਹੀਂ ਹੈ ।

More News

NRI Post
..
NRI Post
..
NRI Post
..