ਪੁੱਤ ਚਲਾ ਗਿਆ ਵਿਦੇਸ਼, ਪਿਓ ਨੇ ਪਿੱਛੇ ਨੂੰਹ ਨਾਲ ਕੀਤਾ ਇਹ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਰਿਸ਼ਤਿਆਂ ਨੂੰ ਤਾਰ- ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 26 ਜਨਵਰੀ ਵਾਲੇ ਦਿਨ ਇੱਕ ਸਹੁਰੇ ਨੇ ਆਪਣੀ ਨੂੰਹ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋ ਨੂੰਹ ਨੇ ਸਹੁਰੇ ਦੀ ਇਸ ਹਰਕਤ ਦਾ ਵਿਰੋਧ ਕੀਤਾ ਤਾਂ ਸਹੁਰੇ ਨੇ ਉਸ ਨੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਨੂੰਹ ਨੂੰ ਜਖ਼ਮੀ ਹਾਲਤ 'ਚ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਰਿਵਾਰਿਕ ਮੈਬਰਾਂ ਵਲੋਂ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ । ਜਾਣਕਾਰੀ ਅਨੁਸਾਰ 12 ਸਾਲ ਪਹਿਲਾਂ ਵਿਆਹ ਕੇ ਆਈ ਮਹਿਲਾ ਦਾ ਪਤੀ ਕੁਝ ਸਮੇ ਬਾਅਦ ਵਿਦੇਸ਼ ਚਲਾ ਗਿਆ ਸੀ। ਜਿਸ ਦਾ ਫਾਇਦਾ ਚੁੱਕ ਕੇ ਸਹੁਰੇ ਨੇ ਨੂੰਹ ਨਾਲ ਛੇੜਛਾੜ ਕਰਦਾ ਸੀ ਤੇ ਉਸ 'ਤੇ ਗਲਤ ਨਜ਼ਰ ਰੱਖਦਾ ਸੀ। ਜਿਸ ਦਾ ਵਿਰੱਧ ਕਰਦੇ ਹੋਏ ਮਹਿਲਾ ਵਲੋਂ ਕਈ ਵਾਰ ਇਸ ਬਾਰੇ ਪੁਲਿਸ ਥਾਣੇ ਸ਼ਿਕਾਇਤ ਵੀ ਦਿੱਤੀ ਜਾਂਦੀ ਰਹੀ ।

ਇਸ ਦੌਰਾਨ ਹੀ ਮੁਆਫੀ ਮੰਗ ਕੇ ਮੌਕੇ 'ਤੇ ਪੁਲਿਸ ਦੇ ਸਾਹਮਣੇ ਸਮਝੌਤਾ ਕੀਤਾ ਜਾਂਦਾ ਰਿਹਾ ਪਰ ਫਿਰ ਦੁਬਾਰਾ ਹਰਕਤਾਂ ਤੋਂ ਤੰਗ ਹੋ ਕੇ ਮਹਿਲਾ ਦਾ ਪਤੀ ਵਿਦੇਸ਼ ਤੋਂ ਕੰਮ ਛੱਡ ਕੇ ਵਾਪਸ ਪੰਜਾਬ ਆਪਣੇ ਘਰ ਆਇਆ ਤੇ ਘਰ ਵਿੱਚ ਲੱਗੇ CCTV ਕਮਰੇ ਲਗਵਾਏ। ਫਿਰ ਜਦੋ ਪਤੀ ਘਰੋਂ ਬਾਹਰ ਜਾਂਦਾ ਤਾਂ ਸਹੁਰੇ ਵਲੋਂ ਆਪਣੀ ਹੀ ਨੂੰਹ ਨਾਲ ਛੇੜਛਾੜ ਕੀਤੀ ਜਾਂਦੀ। ਬੀਤੀ ਦਿਨੀਂ ਜਦੋ ਮਹਿਲਾ ਨੇ ਵਿਰੋਧ ਕੀਤਾ ਤਾਂ ਸਹੁਰੇ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਹਿਲਾ ਦੇ ਬਿਆਨਾਂ ਆਧਾਰ ਮਾਮਲਾ ਦਰਜ਼ ਕਰਕੇ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..