ਨਸ਼ੇ ‘ਚ ਟੱਲੀ ਮਹਿਲਾ ਨੇ ਫਲਾਈਟ ‘ਚ ਕੀਤਾ ਇਹ ਵੱਡਾ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਲਾਈਟ 'ਚ ਹੰਗਾਮਾ ਹੋਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਹਨ। ਹੁਣ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿੱਥੇ 45 ਸਾਲਾ ਮਹਿਲਾ ਯਾਤਰੀ ਨੂੰ ਪੁਲਿਸ ਨੇ ਏਅਰਲਾਈਨ ਦੇ ਕਰਮਚਾਰੀ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ । ਦੱਸਿਆ ਜਾ ਰਿਹਾ ਮਹਿਲਾ ਇਟਲੀ ਦੀ ਰਹਿਣ ਵਾਲੀ ਹੈ, ਪੁਲਿਸ ਨੇ ਮਹਿਲਾ ਨੂੰ 25,000 ਰੁਪਏ ਦਾ ਜੁਰਮਾਨਾ ਭਰਨ ਤੋਂ ਬਾਅਦ ਜ਼ਮਾਨਤ ਦਿੱਤੀ ਹੈ।

ਜਾਣਕਾਰੀ ਅਨੁਸਾਰ ਮਹਿਲਾ ਯਾਤਰੀ 'ਤੇ ਅਬੂ ਧਾਬੀ ਤੋਂ ਮੁੰਬਈ ਜਾ ਰਹੀ ਵਿਸਤਾਰਾ ਏਅਰਲਾਈਨ ਦੀ ਉਡਾਣ 'ਚ ਇੱਕ ਕੈਬਿਨ ਕਰੂ ਮੈਬਰ ਨਾਲ ਕੁੱਟਮਾਰ ਦਾ ਦੋਸ਼ ਹੈ। ਏਅਰਲਾਈਨ ਦੇ ਕਰਮਚਾਰੀ ਨੇ ਕਿਹਾ ਕਿ ਮਹਿਲਾ ਯਾਤਰੀ ਨਸ਼ੇ 'ਚ ਟੱਲੀ ਸੀ, ਇਸ ਦੌਰਾਨ ਉਹ ਆਪਣੀ ਸੀਟ ਤੋਂ ਉੱਠ ਕੇ ਬਿਜਨੈਸ ਕਲਾਸ ਦੀ ਸੀਟ ਤੇ ਬੈਠ ਗਈ ।ਜਦੋ ਮਹਿਲਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਧੱਕਾ ਮੁੱਕਾ ਕਰਨੀ ਸ਼ੁਰੂ ਕਰ ਦਿੱਤੀ ।ਕਰਮਚਾਰੀ ਨੇ ਕਿਹਾ ਕਿ ਉਸ ਨੇ ਆਪਣੇ ਕੱਪੜੇ ਉਤਾਰ ਦਿੱਤੇ ਤੇ ਫਲਾਈਟ' 'ਚ ਘੁੰਮਣ ਲੱਗ ਗਈ।

More News

NRI Post
..
NRI Post
..
NRI Post
..