ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੇ CM ਮਾਨ ਨਾਲ ਕੀਤੀ ਮੁਲਾਕਾਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ 'ਚ ਪੱਲੇਦਾਰੀ ਦਾ ਕੰਮ ਕਰਨ ਲਈ ਮਜ਼ਬੂਰ ਸਾਬਕਾ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਮੁਲਾਕਾਤ ਕੀਤੀ ਹੈ। CM ਮਾਨ ਨੇ ਭਰੋਸਾ ਦਿੱਤਾ ਹੈ ਕਿ ਹਾਕੀ ਦੇ ਕੋਚ ਵਜੋਂ ਉਨ੍ਹਾਂ ਨੂੰ ਭਰਤੀ ਕੀਤਾ ਜਾਵੇਗਾ। ਹੁਣ ਪਰਮਜੀਤ ਕੁਮਾਰ ਖਿਡਾਰੀਆਂ ਨੂੰ ਕੋਚਿੰਗ ਦੇਣਗੇ, ਨੌਕਰੀ ਮਿਲਣ 'ਤੇ ਪਰਮਜੀਤ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਰਿਵਾਰ ਦੇ ਪਾਲਣ -ਪੋਸ਼ਣ ਲਈ ਪਰਮਜੀਤ ਬੋਰੀਆਂ ਢੋਹਣ ਲਈ ਮਜ਼ਬੂਰ ਸਨ । ਪਰਮਜੀਤ ਕੁਮਾਰ ਨੇ ਸਰਕਾਰੀ ਬਿਜੇਂਦਰ ਕਾਲਜ 'ਚ ਕੋਚ ਬਲਤੇਜ ਇੰਦਰਪਾਲ ਸਿੰਘ ਬੱਬੂ ਵਲੋਂ ਹਾਕੀ ਦੀ ਸ਼ੁਰੂਆਤ ਕੀਤੀ ਗਈ।