ਨਿਊਜ਼ ਡੈਸਕ (ਰਿੰਪੀ ਸ਼ਰਮਾ ): ਨਵਾਂਸ਼ਹਿਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪੋਸਟਮੈਨ ਡਾਕਖਾਨੇ ਤੋਂ ਕੋਰੀਅਰ ਰਾਹੀਂ ਇਟਲੀ ਤੇ ਕੈਨੇਡਾ 'ਚ ਅਫੀਮ ਪਹੁੰਚਾਉਂਦਾ ਸੀ। ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨਾਮਜ਼ਦ ਵਿਅਕਤੀਆਂ 'ਚੋ ਨਵਾਂਸ਼ਹਿਰ ਹੈੰਡ ਪੋਸਟ ਆਫਿਸ ਦੇ ਪੋਸਟਮੈਨ ਤੇ ਲਧਾਣਾ ਨਿਵਾਸੀ ਬਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦੇ ਉੱਚ ਅਧਿਕਾਰੀ ਨੂੰ ਸੂਚਨਾ ਮਿਲੀ ਸੀ ਕਿ ਭੁਪਿੰਦਰ ਸਿੰਘ ਨਵਾਂਸ਼ਹਿਰ ਦੇ ਡਾਕਘਰ 'ਚ ਤਾਇਨਾਤ ਕਰਮਚਾਰੀ ਬਰਜਿੰਦਰ ਸਿੰਘ ਦੇ ਨਾਲ ਮਿਲ ਕੇ ਕੰਮ ਕਰਦਾ ਸੀ। ਦੋਵੇ ਮਿਲ ਕੇ ਨਸ਼ਾ ਇਟਲੀ ਤੇ ਕੈਨੇਡਾ ਤੱਕ ਪਹੁੰਚਾਉਂਦੇ ਸੀ। ਦੋਸ਼ੀ ਨੇ ਪੋਸਟਮੈਨ ਨੂੰ 60 ਹਜ਼ਾਰ ਰੁਪਏ ਦਿੱਤੇ ਸਨ ਤਾਂ ਜੋ ਕੋਰੀਅਰ ਕਰਨ ਸਮੇ ਕੋਈ ਦਿੱਕਤ ਨਾ ਆਵੇ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।



