Ludhiana ਅਦਾਲਤ ਫਾਇਰਿੰਗ ਮਾਮਲਾ: ਕਾਂਗਰਸੀ ਆਗੂ ਸਮੇਤ 8 ਵਿਅਕਤੀਆਂ ਤੇ ਮਾਮਲਾ ਦਰਜ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ ਬੀਤੀ ਦਿਨੀਂ ਅਦਾਲਤ ਦੇ ਬਾਹਰ ਗੋਲੀਆਂ ਚੱਲਣ ਦੇ ਮਾਮਲੇ 'ਚ ਪੁਲਿਸ ਨੇ ਕਾਂਗਰਸੀ ਆਗੂ ਇੰਦਰਪਾਲ ਸਿੰਘ ਸਮੇਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੇ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ । ਦੱਸਿਆ ਜਾ ਰਿਹਾ 2 ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਅਦਾਲਤ ਕੰਪਲੈਕਸ 'ਚ ਦਹਿਸ਼ਤ ਫੈਲ ਗਈ। ਇਸ ਲੜਾਈ ਦੌਰਾਨ 2 ਵਿਅਕਤੀ ਗੰਭੀਰ ਜਖ਼ਮੀ ਹੋ ਗਏ।

ਜਿਸ 'ਚ 1 ਵਿਅਕਤੀ ਦੀ ਛਾਤੀ ਤੇ ਪਿੱਠ 'ਤੇ ਗੋਲੀ ਲੱਗੀ…ਜਦਕਿ ਦੂਸਰੇ ਵਿਅਕਤੀ ਦੇ ਹੱਥ 'ਤੇ ਸੱਟ ਲੱਗੀ ।ਦੋਵੇ ਧਿਰਾਂ ਕਿਸੇ ਮਾਮਲੇ ਦੀ ਸੁਣਵਾਈ ਲਈ ਅਦਾਲਤ 'ਚ ਪੇਸ਼ੀ ਭੁਗਤਣ ਆਇਆ ਸਨ। ਅਦਾਲਤ ਦੇ ਬਾਹਰ ਹੀ ਦੋਵੇ ਧਿਰਾਂ ਵਿਚਾਲੇ ਲੜਾਈ ਹੋ ਗਈ ,ਜਿਸ ਤੋਂ ਬਾਅਦ ਦੋਵੇ ਧਿਰਾਂ ਵਲੋਂ ਇੱਕ ਦੂਜੇ 'ਤੇ ਫਾਇਰਿੰਗ ਕੀਤੀ ਗਈ । ਜਖ਼ਮੀਆਂ ਦੀ ਪਛਾਣ ਜਸਪ੍ਰੀਤ ਸਿੰਘ ਤੇ ਹਿਮਾਂਸ਼ੂ ਦੇ ਰੂਪ 'ਚ ਹੋਈ ਹੈ । ਘਟਨਾ ਸਮੇ ਪੁਲਿਸ ਨੇ ਮੌਕੇ 'ਤੇ ਹੀ 2 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ, ਜਦਕਿ ਬਾਕੀ ਫਰਾਰ ਹੋ ਗਏ।

More News

NRI Post
..
NRI Post
..
NRI Post
..