87 ਸਾਲਾ ਬਜ਼ੁਰਗ ਨੇ ਆਪਣੀ 30 ਏਕੜ ਜ਼ਮੀਨ ਕੀਤੀ ਦਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁਕਤਸਰ ਸਾਹਿਬ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 87 ਸਾਲਾ ਬਜ਼ੁਰਗ ਨੇ ਆਪਣੀ 30 ਏਕੜ ਜ਼ਮੀਨ ਤੇ ਕੋਠੀ ਨੂੰ ਦਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਬਲਜੀਤ ਸਿੰਘ ਦੀ ਆਪਣੀ ਕੋਈ ਵੀ ਐਲਾਨ ਨਹੀਂ ਹੈ। ਜਿਸ ਕਾਰਨ ਉਨ੍ਹਾਂ ਨੇ ਪਿੰਡ ਬਾਮ ਵਿਖੇ ਸਥਿਤ 30 ਏਕੜ ਜ਼ਮੀਨ ਨੂੰ ਉਨ੍ਹਾਂ ਕਾਮਿਆਂ ਦਾਨ ਕਰ ਦਿੱਤੀ ,ਜੋ ਉਨ੍ਹਾਂ ਕੋਲ ਕੰਮ ਕਰਦੇ ਸਨ । ਬਲਜੀਤ ਸਿੰਘ ਨੇ ਕਿਹਾ ਕਿ 2011 'ਚ ਉਸ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ ।

ਪਤਨੀ ਦੇ ਜਿਉਂਦੇ ਸਮੇ ਦੋਵਾਂ ਨੇ ਫੈਸਲਾ ਲਿਆ ਸੀ ਕਿ ਉਹ ਇਹ ਜ਼ਮੀਨ ਸ਼ਰੀਕਾਂ ਨੂੰ ਨਹੀ ਦੇਣਗੇ। ਬਲਜੀਤ ਸਿੰਘ ਨੇ ਕਿਹਾ ਇੱਕ ਵਾਰ ਉਨ੍ਹਾਂ ਦੇ ਰਿਸ਼ਤੇਦਾਰ ਨੇ ਉਨ੍ਹਾਂ ਕੋਲੋਂ ਜ਼ਮੀਨ ਕੁਰਕੀ ਕਰਵਾਉਣ ਦੀ ਕੋਸ਼ਿਸ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਨੂੰ ਦਾਨ ਕਰਨ ਦਾ ਫੈਸਲਾ ਲਿਆ। ਬਲਜੀਤ ਸਿੰਘ ਨੇ ਕਿਹਾ ਉਨ੍ਹਾਂ ਨੇ ਆਪਣੇ ਕੋਲ ਬਠਿੰਡਾ ਪੈਟਰੋਲ 'ਤੇ ਕੰਮ ਕਰਨ ਵਾਲੇ ਇਕਬਾਲ ਸਿੰਘ ਦੇ ਨਾਮ 19 ਏਕੜ ਜ਼ਮੀਨ ਕਰ ਦਿੱਤੀ ਹੈ। ਬਾਕੀ ਵੀ ਹੋਰ ਵਿਅਕਤੀਆਂ ਦੇ ਨਾਮ ਕਰ ਦਿੱਤੀ ਹੈ।