ਸ਼ਰਮਸਾਰ ਕਾਰਾ ! ਕੂੜੇ ਦੇ ਢੇਰ ‘ਚੋ ਮਿਲਿਆ ਬੱਚੇ ਦਾ ਭਰੂਣ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਅਧੀਨ ਪੈਂਦੇ ਸਤੋਸ਼ੀ ਨਗਰ 'ਚ ਕੂੜੇ ਦੇ ਢੇਰ 'ਚੋ ਬੱਚੇ ਦਾ ਭਰੂਣ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਸੜਕ 'ਤੇ ਦੋਸਤਾਂ ਨਾਲ ਕਿਸੇ ਕੰਮ ਲਈ ਜਾ ਰਿਹਾ ਸੀ । ਇਸ ਦੌਰਾਨ ਉਸ ਨੇ ਅਚਾਨਕ ਦੇਖਿਆ ਕੂੜੇ ਦੇ ਢੇਰ 'ਤੇ ਬੱਚੇ ਦਾ ਭਰੂਣ ਪਿਆ ਹੋਇਆ ਸੀ। ਜਿਸ ਨੂੰ ਲੈ ਕੇ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੂੜੇ ਦੇ ਢੇਰ 'ਤੇ ਮੁੰਡੇ ਦਾ ਭਰੂਣ ਪਿਆ ਮਿਲਿਆ ਹੈ । ਉਨ੍ਹਾਂ ਉਸ ਨੂੰ ਕਬਜੇ 'ਚ ਲੈ ਕੇ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ । ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

More News

NRI Post
..
NRI Post
..
NRI Post
..