ਦੁੱਖਦਾਈ ਖ਼ਬਰ : ਚਲਦੇ ਕਬੱਡੀ ਟੂਰਨਾਮੈਂਟ ‘ਚ ਮਸ਼ਹੂਰ ਖਿਡਾਰੀ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੋਹੀਆਂ ਇਲਾਕੇ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਜੱਕੋਪੁਰ ਕਲਾਂ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਤੇ ਵੈੱਲਫੇਅਰ ਕਲੱਬ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਮਰਪ੍ਰੀਤ ਸਿੰਘ ਵਾਸੀ ਗੁਰਦਾਸਪੁਰ ਨੂੰ ਸੱਟ ਲੱਗ ਗਿਆ। ਅਮਰਪ੍ਰੀਤ ਸਿੰਘ ਨੂੰ ਇਲਾਜ਼ ਲਈ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਖੇਡ ਜਗਤ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਅਮਰਪ੍ਰੀਤ ਦੀ ਮੌਤ 'ਤੇ ਕਬੱਡੀ ਕੱਪ ਕਰਵਾ ਰਹੇ ਪ੍ਰਬੰਧਕਾਂ ਤੇ ਹਲਕਾ ਇੰਚਾਰਜ ਰਤਨ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾਂ ਕੀਤਾ ਹੈ। ਉਕਤ ਹਾਦਸੇ ਤੋਂ ਬਾਅਦ ਟੂਰਨਾਮੇਂਟ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ । ਦੱਸਿਆ ਜਾ ਰਿਹਾ ਕਿ ਖਿਡਾਰੀ ਅਮਰਪ੍ਰੀਤ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ।

More News

NRI Post
..
NRI Post
..
NRI Post
..