ਹੈਵਾਨੀਅਤ! ਬੱਸ ਡਰਾਈਵਰ ਨੇ ਸਾਥੀਆਂ ਨਾਲ ਮਿਲ ਵਿਦਿਆਰਥਣ ਨਾਲ ਕੀਤਾ ਬਲਾਤਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵ੍ਹਟਸਐਪ ਤੇ ਹੋਈ ਚੈਟ ਤੋਂ ਬਾਅਦ 14 ਸਾਲਾਂ ਦੀ ਵਿਦਿਆਰਥਣ ਨੂੰ ਬੱਸ ਡਰਾਈਵਰ ਤੇ ਉਸ ਦੇ ਸਾਥੀ ਕੁਝ ਖਾਣ ਦੇ ਬਹਾਨੇ ਹੋਟਲ ਵਿੱਚ ਲੈ ਗਏ। ਉਨ੍ਹਾਂ ਨੇ ਕੁੜੀ ਨੂੰ ਨਸ਼ੀਲੀ ਦਵਾਈ ਕੋਲਡ ਡਰਿੰਕ 'ਚ ਮਿਲਾ ਬੇਹੋਸ਼ ਕੀਤਾ ਤੇ ਫਿਰ ਉਸ ਨਾਲ ਗੈਂਗਰੇਪ ਕੀਤਾ। ਇਨ੍ਹਾਂ ਹੀ ਨਹੀ ਦੋਸ਼ੀਆਂ ਨੇ ਬਲਾਤਕਾਰ ਦੇ ਸਮੇ ਵੀਡੀਓ ਵੀ ਬਣਾਈ ਤੇ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਕੁੜੀ ਨਾਲ ਕੁਝ ਦਿਨ ਬਾਅਦ ਫਿਰ ਬਲਾਤਕਾਰ ਕੀਤਾ । ਫਿਲਹਾਲ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਕੁੜੀ ਦੀ ਮਾਤਾ ਨੇ ਸ਼ਿਕਾਇਤ 'ਚ ਦੱਸਿਆ ਕਿ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਕੁੜੀ ਪ੍ਰੇਸ਼ਾਨ ਹੈ...ਉਹ ਹਮੇਸ਼ਾ ਸਹਿਮੀ ਰਹਿੰਦੀ ਹੈ। ਮਾਂ ਵਲੋਂ ਵਾਰ- ਵਾਰ ਪੁੱਛਣ 'ਤੇ ਕੁੜੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਸ ਦੀ ਜਸਪ੍ਰੀਤ ਨਾਲ ਦੋਸਤੀ ਹੋਈ ਸੀ। ਜਸਪ੍ਰੀਤ ਤੇ ਉਸ ਦੇ ਦੋਸਤ ਉਸ ਨਾਲ ਵ੍ਹਟਸਐਪ ਚੈਟ ਕਰਦੇ ਸੀ ।ਕੁਝ ਦਿਨ ਪਹਿਲਾਂ ਸਕੂਲ ਦੀ ਛੁੱਟੀ ਤੋਂ ਬਾਅਦ ਜਸਪ੍ਰੀਤ ਸਿੰਘ ਤੇ ਉਸ ਦੇ ਦੋਸਤ ਕੁਝ ਖਾਣ ਦੇ ਬਹਾਨੇ ਹੋਟਲ ਦੇ ਕਮਰੇ 'ਚ ਲੈ ਗਏ ।ਜਿੱਥੇ ਜਾ ਕੇ ਦੋਸ਼ੀਆਂ ਨੇ ਉਸ ਨਾਲ ਬਲਾਤਕਾਰ ਕੀਤਾ ਤੇ ਅਸ਼ਲੀਲ ਵੀਡੀਓ ਬਣਾ ਕੇ ਧਮਕੀਆਂ ਦਿੱਤੀਆਂ ਹਨ। ਕੁਝ ਦਿਨਾਂ ਬਾਅਦ ਫਿਰ ਦੋਸ਼ੀਆਂ ਨੇ ਉਸ ਨੂੰ ਹੋਟਲ ਬੁਲਾ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ।ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..