ਵੱਡੀ ਕਾਰਵਾਈ : ਖੇਤ ‘ਚ ਬੀਜੀ ਡੋਡਿਆਂ ਦੀ ਫਸਲ ਹੋਈ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਏਕੋਟ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ,ਦੱਸਿਆ ਜਾ ਰਿਹਾ ਪਿੰਡ ਮਹੇਰਨਾ ਕਲਾਂ ਵਿਖੇ ਪੁਲਿਸ ਨੇ ਖੇਤ 'ਚ ਬੀਜੀ ਡੋਡਿਆਂ ਦੀ ਫਸਲ ਬਰਾਮਦ ਕੀਤੀ ਹੈ। ਇੱਕ ਵਿਅਕਤੀ ਨੇ ਘਰ ਪਿੱਛੇ ਸਥਿਤ 4 ਮਰਲੇ ਖੇਤ 'ਚ ਡੋਡਿਆਂ ਦੀ ਭਾਰੀ ਮਾਤਰਾ 'ਚ ਫਸਲ ਬੀਜੀ ਹੋਈ ਸੀ। ਜਿਸ ਦਾ ਭਾਰ 1 ਕੁਇੰਟਲ 80 ਕਿਲੋਗ੍ਰਾਮ ਹੈ। ਫਿਲਹਾਲ ਪੁਲਿਸ ਨੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਹੇਰਨਾ ਕਲਾਂ ਦੇ ਰਹਿਣ ਵਾਲੇ ਲਖਵੀਰ ਸਿੰਘ ਨੇ ਆਪਣੇ ਘਰ ਪਿੱਛੇ ਖੇਤਾਂ 'ਚ ਭਾਰੀ ਮਾਤਰਾ ਵਿੱਚ ਡੋਡਿਆਂ ਦੀ ਫਸਲ ਬੀਜੀ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਉੱਥੇ ਛਾਪੇਮਾਰੀ ਕੀਤੀ ।ਜਿਸ ਦੌਰਾਨ ਦੇਖਿਆ ਕਿ ਵਿਅਕਤੀ ਨੇ ਬਹੁਤ ਹੁਸ਼ਿਆਰੀ ਨਾਲ ਡੋਡਿਆਂ ਦੀ ਫਸਲ ਬੀਜੀ ਹੋਈ ਸੀ । ਪੁਲਿਸ ਨੇ ਦੋਸ਼ੀ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..