ਝੂਠੀ ਸ਼ਿਕਾਇਤ ਤੋਂ ਤੰਗ ਹੋ 2 ਧੀਆਂ ਦੇ ਪਿਤਾ ਨੇ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਾਲਕਾਂ ਤੋਂ ਪ੍ਰੇਸ਼ਾਨ ਹੋ 2 ਧੀਆਂ ਦੇ ਪਿਤਾ ਨੇ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਜਦੋ ਹਰਦੀਪ ਸਿੰਘ ਦੀ ਪਤਨੀ ਨੇ ਕਮਰੇ ਅੰਦਰ ਲਾਸ਼ ਲਟਕਦੀ ਦੇਖੀ ਤਾਂ ਉਸ ਨੇ ਰੌਲਾ ਪਾ ਕੇ ਆਲੇ- ਦੁਆਲੇ ਤੋਂ ਲੋਕਾਂ ਨੂੰ ਇਕੱਠੇ ਕੀਤਾ ਤੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਹਰਦੀਪ ਸਿੰਘ ਦੀ ਪਤਨੀ ਪ੍ਰੀਤੀ ਨੇ ਕਿਹਾ ਕਿ ਉਸ ਦਾ ਪਤੀ ਕਾਫੀ ਸਮੇ ਤੋਂ ਗੋਬਿੰਦਗੜ੍ਹ ਮੁਹੱਲੇ ਸਥਿਤ 1 ਕੰਪਨੀ 'ਚ ਕੰਮ ਕਰਦਾ ਸੀ। ਕੰਪਨੀ ਦਾ ਮਾਲਕ ਤੇ ਉਸ ਦਾ ਪੁੱਤ ਹਰਦੀਪ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਉਨ੍ਹਾਂ ਨੇ ਹਰਦੀਪ 'ਤੇ ਪੈਸੇ ਚੋਰੀ ਕਰਨ ਦੇ ਦੋਸ਼ 'ਚ ਝੂਠੀ ਸ਼ਿਕਾਇਤ ਦਿੱਤੀ ਸੀ। ਜਿਸ ਕਾਰਨ ਹਰਦੀਪ ਸਿੰਘ ਮਾਨਸਿਕ ਤੋਰ 'ਤੇ ਕਾਫੀ ਪ੍ਰੇਸ਼ਾਨ ਹੋ ਗਿਆ। ਜਿਸ ਦੇ ਚਲਦੇ ਅੱਜ ਉਸ ਨੇ ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ।ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

More News

NRI Post
..
NRI Post
..
NRI Post
..