ਬਾਜੇਕੇ ਦੇ ਪਰਿਵਾਰ ਨੇ ਅੰਮ੍ਰਿਤਪਾਲ ਸਿੰਘ ਨੂੰ ਲੈ ਕਹਿ ਇਹ ਗੱਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਗਵੰਤ ਸਿੰਘ ਬਾਜੇਕੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਉਸ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਬਾਜੇਕੇ ਦੇ ਮੁੰਡੇ ਨੇ ਕਿਹਾ NSA ਲਗਾਉਣਾ ਗਲਤ ਹੈ । ਉਨ੍ਹਾਂ ਨੇ ਕਿਹਾ ਬਾਜੇਕੇ ਖੇਤ ਵਿੱਚ ਕੰਮ ਕਰ ਰਿਹਾ ਸੀ ਤੇ ਉਸ ਨੂੰ ਅਚਾਨਕ ਪੁਲਿਸ ਫੜ ਕੇ ਲੈ ਗਈ। ਬਾਜੇਕੇ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਉਨ੍ਹਾਂ ਦਾ ਮੁੰਡਾ ਅਜਨਾਲਾ ਘਟਨਾ ਵਾਲੇ ਦਿਨ ਅਜਨਾਲਾ ਨਹੀ ਗਿਆ ਸੀ। ਨਾ ਹੀ ਉਸ ਦਾ ਖਾਲਿਸਤਾਨ ਨਾਲ ਕੋਈ ਲੈਣਾ -ਦੇਣਾ ਹੈ। ਉਨ੍ਹਾਂ ਨੇ ਕਿਹਾ ਬਾਜੇਕੇ ਨੇ ਅੰਮ੍ਰਿਤਪਾਲ ਰਾਹੀਂ ਅੰਮ੍ਰਿਤ ਛਕਿਆ ਸੀ । ਬਾਜੇਕੇ ਦੇ ਪਰਿਵਾਰਿਕ ਮੈਬਰਾਂ ਨੇ ਮੰਗ ਕੀਤੀ ਕਿ ਬਾਜੇਕੇ ਨੂੰ ਆਸਾਮ ਤੋਂ ਪੰਜਾਬ ਦੀ ਜੇਲ੍ਹ 'ਚ ਤਬਦੀਲ ਕੀਤਾ ਜਾਵੇ ।

More News

NRI Post
..
NRI Post
..
NRI Post
..