ਪਰਿਵਾਰ ਗਿਆ ਸੀ ਵਿਆਹ ਸਮਾਗਮ ‘ਚ ਪਿੱਛੇ ਪੁੱਤ ਨੇ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਪੰਜਾਬੀ ਬਾਗ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਪੱਖੇ ਨਾਲ ਲਟਕਦੀ ਹੋਈ ਲਾਸ਼ ਮਿਲੀ ਹੈ। ਇਸ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਗੁਰਦੀਪ ਸਿੰਘ ਵਾਸੀ ਪੰਜਾਬੀ ਬਾਗ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਵਿਖੇ ਵਿਆਹ ਸਮਾਗਮ 'ਚ ਗਿਆ ਹੋਇਆ ਸੀ ਤੇ ਉਸ ਦਾ ਮੁੰਡਾ ਘਰ ਇਕੱਲਾ ਸੀ। ਉਸ ਨੇ 11 ਵਜੇ ਦੇ ਕਰੀਬ ਆਪਣੇ ਮੁੰਡੇ ਬੱਗਾ ਨਾਲ ਗੱਲ ਕੀਤੀ ਤੇ ਉਸ ਸਮੇ ਤੱਕ ਉਹ ਬਿਲਕੁਲ ਠੀਕ ਸੀ ।

ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋ ਉਹ ਵਿਆਹ ਸਮਾਗਮ ਤੋਂ ਸ਼ਾਮ ਵਾਪਸ ਘਰ ਗਏ ਤਾਂ ਘਰ ਦਾ ਮੁੱਖ ਦਰਵਾਜ਼ਾ ਨਾ ਖੁਲ੍ਹਿਆ ਤਾਂ ਉਸ ਨੇ ਕੰਧ ਟੱਪ ਕੇ ਅੰਦਰ ਆ ਕੇ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮ੍ਰਿਤਕ ਬੱਗਾ ਦੇ ਪਰਿਵਾਰਿਕ ਮੈਬਰਾਂ ਨੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਸਤਨਾਮ ਸਿੰਘ ਨੇ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..