ਨਿਊਜ਼ ਡੈਸਕ (ਰਿੰਪੀ ਸ਼ਰਮਾ ): ਨਾਰਨੌਲ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਭੈਣ ਦੇ ਪ੍ਰੇਮ ਵਿਆਹ ਤੋਂ ਗੁੱਸਾ ਹੋਏ ਵਿਆਹ ਨੇ ਜੀਜੇ ਨੂੰ ਅਗਵਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਪ੍ਰੇਮ ਵਿਆਹ ਕਰਨ ਵਾਲਾ ਮੁੰਡਾ ਤੇ ਕੁੜੀ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਹਨ ਤੇ ਦੋਵਾਂ ਨੇ ਕੁਝ ਦਿਨ ਪਹਿਲਾਂ ਹੀ ਵਿਆਹ ਕਰਵਾਇਆ ਸੀ। ਕੁੜੀ ਦਾ ਪਰਿਵਾਰ ਇਸ ਵਿਆਹ ਤੋਂ ਕਾਫੀ ਨਾਰਾਜ਼ ਸੀ ਤੇ ਉਹ ਵਿਆਹ ਨੂੰ ਆਪਣੀ ਇਜ਼ਤ ਨਾਲ ਜੋੜ ਕੇ ਸੋਚ ਰਹੇ ਸੀ। ਜਾਣਕਾਰੀ ਅਨੁਸਾਰ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਖੋੜ ਦੀ ਰਹਿਣ ਵਾਲੀ ਕੁੜੀ ਨੇ ਪਿੰਡ ਦੇ ਮੁੰਡੇ ਨਾਲ ਕੁਝ ਦਿਨ ਪਹਿਲਾਂ ਵਿਆਹ ਕਰ ਲਿਆ ਸੀ। ਮੁੰਡੇ ਦੇ ਭਰਾ ਨੇ ਕਿਹਾ ਕਿ ਉਸ ਦੇ ਭਰਾ ਦੀਪਕ ਨੂੰ ਕੁੜੀ ਦੇ ਭਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਗਵਾ ਕਰ ਲਿਆ ਤੇ ਆਪਣੇ ਨਾਲ ਲਿਜਾ ਕੇ ਉਸ ਨਾਲ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਉਸ ਦੀ ਲਾਸ਼ ਰਾਜਸਥਾਨ ਦੇ ਸ਼ਾਹਪੁਰਾ ਵਿੱਚ ਸੁੱਟ ਦਿੱਤੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
by jaskamal
Jaskamal Singh
Jaskamal Singh