ਦੀਪ ਸਿੱਧੂ ਦੇ ਜਨਮਦਿਨ ਮੌਕੇ ਦਸਤਾਰ ਸਜਾ ਕੇ ਦਰਬਾਰ ਸਾਹਿਬ ਪਹੁੰਚੀ ਰੀਨਾ ਰਾਏ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਅੱਜ ਜਨਮ ਦਿਨ ਹੈ। ਇਸ ਮੌਕੇ 'ਤੇ ਰੀਨਾ ਰਾਏ ਸ੍ਰੀ ਦਰਬਾਰ ਸਾਹਿਬ ਦਸਤਾਰ ਸਜਾ ਕੇ ਨਤਮਸਤਕ ਹੋਣ ਲਈ ਪਹੁੰਚੀ। ਰੀਨਾ ਰਾਏ ਦੀਪ ਸਿੱਧੂ ਦੀ ਮਹਿਲਾ ਦੋਸਤ ਹੈ, ਜੋ ਕਿ ਸੜਕ ਹਾਦਸੇ ਦੌਰਾਨ ਦੀਪ ਸਿੱਧੂ ਦੇ ਨਾਲ ਮੌਜੂਦ ਸੀ ।

ਦੱਸ ਦਈਏ ਕਿ ਇੱਕ ਸੜਕ ਹਾਦਸੇ ਦੌਰਾਨ ਦੀਪ ਸਿੱਧੂ ਦੀ ਮੌਤ ਹੋ ਗਈ, ਜਦਕਿ ਰੀਨਾ ਰਾਏ ਦਾ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਅਦਾਕਾਰ ,ਮਾਡਲ ਤੇ ਇੱਕ ਵਕੀਲ ਸੀ। ਉਸ ਦਾ ਜਨਮ 2 ਅਪ੍ਰੈਲ 1984 'ਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ ।

More News

NRI Post
..
NRI Post
..
NRI Post
..