by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ -ਪਾਕਿਸਤਾਨ ਸਰਹੱਦ 'ਤੇ ਤਾਇਨਾਤ BSF ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ। BSF ਜਵਾਨਾਂ ਨੂੰ ਤਲਾਸ਼ੀ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਕੋਲ ਖੇਤਾਂ 'ਚੋ 3 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਡਰੋਨ ਅੰਮ੍ਰਿਤਸਰ 'ਚ ਪਿੰਡ ਬਚੀਵਿੰਡ ਵਿੱਚ ਕਣਕ ਦੇ ਖੇਤ 'ਚ ਇਕ ਬੈਗ ਸੁੱਟਣ ਤੋਂ ਬਾਅਦ ਵਾਪਸ ਪਰਤ ਗਿਆ। ਇਹ ਡਰੋਨ ਮੁਲਾਕੋਟ 'ਚ ਪਾਕਿਸਤਾਨ ਵਾਲੇ ਪਾਸੇ ਤੋਂ ਦਾਖ਼ਲ ਹੋਇਆ ਸੀ , ਹਾਲਾਂਕਿ BSF ਜਵਾਨਾਂ ਨੇ ਡਰੋਨ ਨੂੰ ਗੋਲੀਬਾਰੀ ਕਰਕੇ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ । BSF ਜਵਾਨਾਂ ਨੂੰ ਤਲਾਸ਼ੀ ਮੁਹਿੰਮ ਦੌਰਾਨ ਇੱਕ ਬੈਗ ਮਿਲਿਆ ,ਜਿਸ 'ਚ 3 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
More News
Jagjeet Kaur
Jagjeet Kaur
Jagjeet Kaur