ਨਕਸਲੀਆਂ ਵੱਲੋ ਕੀਤੇ ਹਮਲੇ ਦੌਰਾਨ 11 ਜਵਾਨ ਹੋਏ ਸ਼ਹੀਦ, ਕਈ ਜਖ਼ਮੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਛਤੀਸਗੜ੍ਹ ਦੇ ਦਾਂਤੇਵਾੜਾ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਕਸਲੀਆਂ ਵਲੋਂ ਕੀਤੇ ਹਮਲੇ ਦੌਰਾਨ 11 ਜਵਾਨ ਸ਼ਹੀਦ ਹੋ ਗਏ। ਦੱਸਿਆ ਜਾ ਰਿਹਾ ਦਾਂਤੇਵਾੜਾ ਜ਼ਿਲ੍ਹੇ ਦੇ ਅਰਨਪੁਰ ਕੋਲ DRP ਦੇ ਜਵਾਨਾਂ ਨੂੰ ਲਿਜਾ ਰਹੇ ਵਾਹਨ 'ਤੇ IED ਹਮਲਾ ਹੋਇਆ ਹੈ । ਪੁਲਿਸ ਅਧਿਕਾਰੀ ਮੁਤਾਬਕ ਦਾਂਤੇਵਾੜਾ ਜ਼ਿਲ੍ਹੇ ਦੇ ਅਰਨਪੁਰ ਦੇ ਕੋਲ ਨਕਸਲ ਵਿਰੋਧੀ ਮੁਹਿੰਮ ਲਈ ਦਾਂਤੇਵਾੜਾ ਤੋਂ DRP ਫੋਰਸ ਭੇਜੀ ਗਈ ਸੀ। ਇਸ ਦੌਰਾਨ ਅਰਨਪੁਰ ਰੋਡ ਕੋਲ ਮਾਓਵਾਦੀਆਂ ਵਲੋਂ IED ਹਮਲਾ ਕੀਤਾ ਗਿਆ।

ਇਸ ਆਪ੍ਰੇਸ਼ਨ ਦੌਰਾਨ 11 ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਦੌਰਾਨ ਕੁਝ ਜਵਾਨ ਜਖ਼ਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ। ਧਮਾਕੇ ਤੋਂ ਬਾਅਦ ਅਧਿਕਾਰੀਆਂ ਵਲੋਂ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ।ਫਿਲਹਾਲ ਇਸ ਹਮਲੇ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਘਟਨਾ 'ਤੇ ਛਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਨੇ ਕਿਹਾ ਨਕਸਲੀਆਂ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਨੇ ਕਿਹਾ ਮੈ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਿਕ ਮੈਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ।

More News

NRI Post
..
NRI Post
..
NRI Post
..