by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਚਾਨਕ ਗੋਲੀ ਲੱਗਣ ਕਾਰਨ ਮਹਿਲਾ ਸਬ- ਇੰਸਪੈਕਟਰ ਗੰਭੀਰ ਜਖ਼ਮੀ ਹੋ ਗਈ। ਦੱਸਿਆ ਜਾ ਰਿਹਾ ਛਾਤੀ 'ਤੇ ਗੋਲੀ ਲੱਗਣ ਕਾਰਨ ਗੰਭੀਰ ਜਖ਼ਮੀ ਸਬ -ਇੰਸਪੈਕਟਰ ਜੋਗਿੰਦਰ ਕੌਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਿਸ ਅਧਿਕਾਰੀ ਜਸਮੀਤ ਸਿੰਘ ਨੇ ਕਿਹਾ ਕਿ ਜੋਗਿੰਦਰ ਕੌਰ ਦੀ ਖੁਦ ਦੀ ਰਿਵਾਲਵਰ 'ਚੋ ਗੋਲੀ ਚੱਲੀ ਹੈ। ਇਹ ਹਾਦਸਾ ਕਰੀਬ ਦੇਰ ਰਾਤ 1 ਵਜੇ ਵਾਪਰਿਆ ਹੈ ,ਜਦੋ ਜੋਗਿੰਦਰ ਕੌਰ ਆਪਣੀ ਰਿਵਾਲਵਰ ਲਾਕਰ 'ਚ ਰੱਖ ਰਹੀ ਸੀ ।
More News
Jagjeet Kaur
Jagjeet Kaur