ਵੱਡੀ ਖ਼ਬਰ : ਛੁੱਟੀ ‘ਤੇ ਗਏ CRPF ਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਣੀਪੁਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਛੁੱਟੀ 'ਤੇ ਪਿੰਡ ਆਏ CRPF ਜਵਾਨ ਦਾ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ 204 ਕੋਬਰਾ ਬਟਾਲੀਅਨ ਦੇ ਡੈਲਟਾ ਕੰਪਨੀ ਦੇ ਕਾਂਸਟੇਬਲ ਚੋਨਖੋਲੇਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਅਧਿਕਾਰੀਆਂ ਅਨੁਸਾਰ ਹਾਲੇ ਇਹ ਸਪਸ਼ੱਟ ਨਹੀ ਹੈ ਕਿ ਕਿਨ੍ਹਾਂ ਹਾਲਾਤਾਂ 'ਚ ਉਨ੍ਹਾਂ ਦਾ ਕਤਲ ਕੀਤਾ ਗਿਆ ਪਰ ਕਿਹਾ ਜਾ ਰਿਹਾ ਕਿ ਕੁਝ ਹਮਲਾਵਰ ਉਨ੍ਹਾਂ ਦੇ ਪਿੰਡ ਪੁਲਿਸ ਦੀ ਵਰਦੀ ਵਿਚ ਆਏ ਤੇ ਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । CRPF ਦੇ ਉੱਚ ਅਧਿਕਾਰੀਆਂ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਛੁੱਟੀ 'ਤੇ ਗਏ ਸਾਰੇ ਜਵਾਨ ਆਪਣੇ ਪਰਿਵਾਰ ਸਮੇਤ ਕਿਸੇ ਸੁਰੱਖਿਅਤ ਖੇਤਰ ਆ ਜਾਣ । ਫਿਲਹਾਲ ਜਵਾਨਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..