ਵੱਡੀ ਖ਼ਬਰ : ਸਾਰਾਗੜੀ ਪਾਰਕਿੰਗ ‘ਚ ਹੋਇਆ ਧਮਾਕਾ, ਫੈਲੀ ਦਹਿਸ਼ਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੈਰੀਟੇਜ ਸਟਰੀਟ ਕੋਲ ਸਾਰਾਗੜੀ ਪਾਰਕਿੰਗ 'ਚ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਨਾਲ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਇਸ ਧਮਾਕੇ ਕਾਰਨ ਹੈਰੀਟੇਜ ਸਟਰੀਟ 'ਤੇ ਸੌ ਰਿਹਾ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ ,ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਬਲਾਸਟ ਹੋਣ ਨੂੰ ਲੈ ਕੇ ਕੋਈ ਕੁਝ ਸਹੀ ਤਰੀਕੇ ਨਾਲ ਦੱਸ ਨਹੀਂ ਰਿਹਾ ਹੈ । ਹੁਣ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਬਲਾਸਟ ਕਿਸ ਚੀਜ਼ ਨਾਲ ਹੋਇਆ ।ਲੋਕਾਂ ਵਲੋਂ ਇਸ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਰਲਾ ਕੇ ਦੇਖਿਆ ਜਾ ਰਿਹਾ ਹੈ ।