ਲਾੜਾ -ਲਾੜੀ ਨਾਲ ਡਾਂਸ ਕਰਦੇ ਚਾਚੇ ਨੂੰ ਆਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਰਿਹਾ ਡਾਂਸ ਕਰਦੇ ਹੋਏ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਛਤੀਸਗੜ੍ਹ ਦੇ ਰਾਜਨੰਦਗਾਓ ਦੀ ਦੱਸੀ ਜਾ ਰਹੀ ਹੈ, ਜਿੱਥੇ ਵਿਆਹ ਸਮਾਗਮ ਦੌਰਾਨ ਕੁਝ ਲੋਕ ਲਾੜਾ -ਲਾੜੀ ਨਾਲ ਸਟੇਜ 'ਤੇ ਡਾਂਸ ਕਰ ਰਹੇ ਸਨ। ਇਸ ਦੌਰਾਨ ਅਚਾਨਕ ਡਾਂਸ ਕਰਦੇ ਇੱਕ ਵਿਅਕਤੀ ਨੇ ਦਮ ਤੋੜ ਦਿੱਤਾ। ਮਰਨ ਵਾਲੇ ਵਿਅਕਤੀ ਦੀ ਪਛਾਣ ਦਲੀਪ ਦੇ ਰੂਪ 'ਚ ਹੋਈ ਹੈ, ਜੋ ਬਲੋਡ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇਹ ਘਟਨਾ ਉਸ ਸਮੇ ਵਾਪਰੀ ਜਦੋ ਉਹ ਆਪਣੀ ਭਤੀਜੀ ਦੇ ਵਿਆਹ ਵਿੱਚ ਡਾਂਸ ਕਰ ਰਿਹਾ ਸੀ ।ਸਟੇਜ 'ਤੇ ਡਾਂਸ ਕਰਦੇ ਹੋਏ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ ।ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ।

More News

NRI Post
..
NRI Post
..
NRI Post
..