ਅਹਿਮ ਖ਼ਬਰ : ਚਾਕੂ ਮਾਰ ਕੇ ਪੰਜਾਬੀ ਨੌਜਵਾਨ ਦਾ ਕਤਲ ਵਾਲੇ ਕੈਨੇਡੀਅਨ ਵਿਅਕਤੀ ਨੂੰ 9 ਸਾਲ ਕੈਦ ਦੀ ਸਜ਼ਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਟੋਰਾਂਟੋ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਹੈ, ਜਿੱਥੇ ਚਾਕੂ ਮਾਰ ਕੇ ਪੰਜਾਬੀ ਨੌਜਵਾਨ ਦਾ ਕਤਲ ਕਰਨ ਮਾਮਲੇ 'ਚ ਅਦਾਲਤ ਵੱਲੋ 21 ਸਾਲਾਂ ਕੈਨੇਡੀਅਨ ਵਿਅਕਤੀ ਨੂੰ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਜਾ ਰਿਹਾ 23 ਸਾਲਾ ਪ੍ਰਭਜੋਤ ਸਿੰਘ ਜੋ ਕਿ 2017 'ਚ ਭਾਰਤ ਤੋਂ ਨੋਵਾ ਸਕੋਸ਼ੀਆਂ ਗਿਆ ਸੀ। ਜਿਸ ਨੂੰ 2021 ਵਿੱਚ ਕੈਮਰਨ ਜੇਮਜ਼ ਵਲੋਂ ਗਲੇ ਵਿੱਚ ਚਾਕੂ ਮਾਰਿਆ ਗਿਆ ਸੀ ,ਇਸ ਵਾਰਦਾਤ ਨੂੰ ਉਸ ਸਮੇ ਅੰਜਾਮ ਦਿੱਤਾ ਗਿਆ ਜਦੋ ਉਹ ਇੱਕ ਦੋਸਤ ਨੂੰ ਅਪਾਰਟਮੈਂਟ ਵਿੱਚ ਛੱਡ ਕੇ ਆਪਣੇ ਕਾਰ ਵੱਲ ਜਾ ਰਿਹਾ ਸੀ । ਪੁਲਿਸ ਨੇ ਇਸ ਮਾਮਲੇ 'ਚ 2 ਵਿਕਅਤੀਆਂ ਨੂੰ ਹਿਰਾਸਤ 'ਚ ਲਿਆ ਸੀ। ਜਸਟਿਸ ਜੈਫਰੀ ਨੇ ਕਿਹਾ ਕਿ ਇਹ ਹਮਲਾ ਬਿਨਾਂ ਕਿਸੇ ਕਾਰਨ ਤੋਂ ਕੀਤਾ ਗਿਆ । ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ, ਜਦਕਿ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।

More News

NRI Post
..
NRI Post
..
NRI Post
..