by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਟਿਊਸ਼ਨ ਪੜ੍ਹਨ ਗਈ 7 ਸਾਲਾ ਬੱਚੀ ਨੂੰ ਮੋਟਰਸਾਈਕਲ ਸਵਾਰਾਂ ਨੇ ਅਗਵਾ ਕਰ ਲਈ। ਇਹ ਸਾਰੀ ਘਟਨਾ ਮੌਕੇ ਤੇ ਲੱਗੇ CCTV ਕੈਮਰੇ 'ਚ ਕੈਦ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੀੜਤ ਪਿਤਾ ਅਜੀਤ ਸਿੰਘ ਨੇ ਕਿਹਾ ਕਿ ਉਸ ਦੀ ਕੁੜੀ ਅਭੀਰੇਜਪ੍ਰੀਤ ਬੀਤੀ ਸ਼ਾਮ 4 ਵਜੇ ਦੇ ਕਰੋਬ ਟਿਊਸ਼ਨ ਪੜ੍ਹਨ ਲਈ ਗਈ ਸੀ ਪਰ ਉੱਥੇ ਨਹੀ ਪਹੁੰਚੀ ।ਅਭੀਰੇਜਪ੍ਰੀਤ ਦੀ ਮਾਂ ਜਦੋ ਆਪਣੀ ਧੀ ਨੂੰ ਲੈਣ ਗਈ ਤਾਂ ਤਨੁ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਧੀ ਅਭੀਰੇਜਪ੍ਰੀਤ ਟਿਊਸ਼ਨ ਨਹੀ ਆਈ। ਉਸ ਨੇ ਕਿਹਾ ਉਸ ਦੀ ਧੀ ਤਾਂ 4 ਵਜੇ ਦੇ ਕਰੀਬ ਟਿਊਸ਼ਨ ਗਈ ਸੀ। ਉਸ ਦੇ ਆਪਣੀ ਧੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਦਾ ਕੋਈ ਸੁਰਾਗ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਵਲੋਂ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ ।
More News
Jagjeet Kaur
Jagjeet Kaur