by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਟੈਕਸਾਸ ਸੂਬੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਾਫੀ ਦਿਨਾਂ ਤੋਂ ਲਾਪਤਾ ਹੋਈ ਭਾਰਤੀ ਮੂਲ ਮਹਿਲਾ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਮਹਿਲਾ ਆਪਣੇ ਕੰਮ 'ਤੇ ਜਾਣ ਦੌਰਾਨ ਰਸਤੇ 'ਚ ਲਾਪਤਾ ਹੋ ਗਈ ਸੀ । ਲਹਿਰੀ ਨੂੰ ਅੱਖਰੀ ਵਾਰ ਮੈਕਕਿਨੀ ਵਿੱਚ ਕੰਮ ਕਰਨ ਲਈ ਕਾਲੇ ਰੰਗ ਦੀ ਗੱਡੀ ਚਲਾਉਂਦੇ ਦੇਖਿਆ ਗਿਆ ਸੀ। ਬੀਤੀ ਦਿਨੀਂ ਜਦੋ ਉਹ ਕੰਮ ਤੋਂ ਘਰ ਨਹੀ ਆਈ ਤਾਂ ਪਰਿਵਾਰਿਕ ਮੈਬਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ । ਲਹਿਰੀ ਦੇ ਫੇਸਬੁੱਕ ਅਨੁਸਾਰ ਉਹ ਉਵਰਲੈਂਡ ਪਾਰਕ ਖੇਤਰੀ ਮੈਡੀਕਲ ਸੈਂਟਰ ਵਿੱਚ ਕੰਮ ਕਰਦੀ ਸੀ ਤੇ ਉਸ ਨੇ ਕੰਸਾਸ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ ਹੋਈ ਹੈ। ਲਹਿਰੀ ਦੀ ਮੌਤ ਕਾਰਨ ਪਰਿਵਾਰਿਕ ਮੈਬਰਾਂ ਦਾ ਰੋ ਰੋ ਬੁਰਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
More News
Jaskamal Singh
Jaskamal Singh