ਅੱਜ DC ਦਫਤਰਾਂ ‘ਚ ਨਹੀ ਹੋਵੇਗਾ ਕੰਮ, ਜਾਣੋ ਕਾਰਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੱਜ DC ਦਫਤਰਾਂ, ਤਹਿਸੀਲ ਤੇ ਸਬ ਤਹਿਸੀਲਾਂ 'ਚ ਕੰਮ ਨਹੀ ਹੋਵੇਗਾ। ਦੱਸਿਆ ਜਾ ਰਿਹਾ ਇਨ੍ਹਾਂ ਦਫਤਰਾਂ ਦੇ ਕਰਮਚਾਰੀ 23 ਮਈ ਤੱਕ ਹੜਤਾਲ ਤੇ ਰਹਿਣਗੇ ।ਯੂਨੀਅਨ ਆਗੂ ਨੇ ਕਿਹਾ ਕਿ ਸੂਬੇ ਭੀ ਦੇ DC ਦਫਤਰਾਂ ਤੇ ਹੋਰ ਸਰਕਾਰੀ ਦਫਤਰਾਂ ਵਿੱਚ ਤਾਇਨਾਤ ਮਨਿਸਟਰੀਅਲ ਸਟਾਫ਼ ਹੜਤਾਲ 'ਤੇ ਰਹੇਗਾ । ਯੂਨੀਅਨ ਦੇ ਆਗੂ ਨੇ ਕਿਹਾ ਕਿ ਚੋਣਾਂ ਦੌਰਾਨ CM ਮਾਨ ਨੇ ਨੇ ਉਨ੍ਹਾਂ ਨਾਲ ਮੀਟਿੰਗ ਕੀਤੀ ਸੀ ਪਰ ਹੁਣ ਉਹ ਪਿੱਛੇ ਹੱਟ ਗਏ ਹਨ ।ਉਨ੍ਹਾਂ ਨੇ ਕਿਹਾ ਉਹ ਕਾਫੀ ਲੰਬੇ ਸਮੇ ਤੋਂ ਆਪਣੀ ਮੰਗਾ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਆਗੂਆਂ ਨੇ ਦੋਸ਼ ਲਗਾਏ ਕਿ DC ਦਫਤਰਾਂ ,ਤਹਿਸੀਲਾਂ ਤੇ ਸਬ ਤਹਿਸੀਲਾਂ ਵਿੱਚ ਮੁਲਾਜਮਾਂ ਦੀ ਭਾਰੀ ਕਮੀ ਚੱਲ ਰਹੀ ਹੈ ।

More News

NRI Post
..
NRI Post
..
NRI Post
..