ਦੁੱਖਦਾਈ ਖ਼ਬਰ : ਚਿੱਟੇ ਨੇ ਲਈ ਕਬੱਡੀ ਖਿਡਾਰੀ ਦੀ ਜਾਨ, ਮਾਪਿਆਂ ਦਾ ਸੀ ਇਕਲੌਤਾ ਪੁੱਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਮੁਕਤਸਰ ਸਾਹਿਬ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਚਿੱਟੇ ਨੇ ਕਬੱਡੀ ਖਿਡਾਰੀ ਲਈ ਜਾਨ ਲੈ ਲਈ । ਦੱਸਿਆ ਜਾ ਰਿਹਾ ਹਰਭਜਨ ਇਲਾਕੇ ਦਾ ਸਭ ਤੋਂ ਹੋਣਹਾਰ ਕਬੱਡੀ ਖਿਡਾਰੀ ਸੀ। ਉਸ ਨੇ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਪਰ ਫਿਰ ਵੀ ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਜੋ ਨਾ ਸਿਰਫ ਦੁੱਖ ਦਾ ਕਾਰਨ ਬਣਦੀਆਂ ਹਨ ਸਗੋਂ ਚਿੰਤਾ ਵੀ ਪੈਦਾ ਕਰਦੀਆਂ ਹਨ। ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਹਰਭਜਨ ਸਿੰਘ ਕੁਝ ਸਮੇ ਤੋਂ ਨਸ਼ੇ ਦੀ ਦਲਦਲ 'ਚ ਫਸ ਗਿਆ ਸੀ ਤੇ ਚਿੱਟੇ ਦੀ ਓਵਰਡੋਜ਼ ਕਾਰਨ ਅੱਜ ਉਸ ਦੀ ਮੌਤ ਹੋ ਗਈ। ਹਰਭਜਨ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਮ੍ਰਿਤਕ ਖਿਡਾਰੀ ਆਪਣੇ ਪਿੱਛੇ ਪਤਨੀ ਤੇ 2 ਬੱਚੇ ਛੱਡ ਗਿਆ ਹੈ । ਖਿਡਾਰੀ ਦੀ ਮੌਤ ਕਾਰਨ ਪਿੰਡ ਤੇ ਪਰਿਵਾਰ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।

More News

NRI Post
..
NRI Post
..
NRI Post
..