ਵੱਡੀ ਖ਼ਬਰ : ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅੱਤਵਾਦੀ ਹਮਲੇ ਦੀ ਸਾਜਿਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਖੁਫੀਆ ਏਜੰਸੀਆਂ ਸੂਤਰਾਂ ਅਨੁਸਾਰ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਅੱਤਵਾਦੀ ਹਮਲੇ ਦੀ ਸਾਜਿਸ਼ ਕਰ ਰਿਹਾ ਹੈ। ਸੂਤਰਾਂ ਅਨੁਸਾਰ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅੱਤਵਾਦੀ ਅਰਸ਼ ਪੰਜਾਬ 'ਚ ਵੱਡੇ ਪੱਧਰ ਤੇ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਲਰਟ 'ਚ ਕਿਹਾ ਗਿਆ ਕਿ 6 ਜੂਨ ਤੋਂ ਪਹਿਲਾਂ ਅਰਸ਼ ਪੰਜਾਬ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਸੂਤਰਾਂ ਅਨੁਸਾਰ ਅੱਤਵਾਦੀ ਅਰਸ਼ ਡੱਲਾ ਨੇ ਆਪਣੇ ਸਾਥੀ ਗੈਂਗਸਟਰਾਂ ਨੂੰ ਕਿਹਾ ਕਿ 6 ਜੂਨ ਤੋਂ ਪਹਿਲਾਂ ਪੰਜਾਬ ਦਾ ਕਿਸੇ ਤਰਾਂ ਮਾਹੌਲ ਨੂੰ ਖਰਾਬ ਕੀਤਾ ਜਾਵੇ ਤੇ ਸਰਕਾਰੀ ਇਮਾਰਤਾਂ ਤੇ ਖਾਲਿਸਤਾਨੀ ਝੰਡੇ ਲਗਾਏ ਜਾਣ । ਦੱਸਣਯੋਗ ਹੈ ਕਿ ਇਸ ਸਾਲ ਜਨਵਰੀ ਵਿੱਚ ਗ੍ਰਹਿ ਮੰਤਰਾਲੇ ਵਲੋਂ ਅਰਸ਼ਦੀਪ ਸਿੰਘ ਨੂੰ ਅੱਤਵਾਦੀ ਐਲਾਨਿਆ ਗਿਆ ਸੀ ।ਅਰਸ਼ਦੀਪ ਸਿੰਘ ਮੂਲ ਰੂਪ ਤੇ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਹੈ ਤੇ ਉਹ ਇਸ ਸਮੇ ਕੈਨੇਡਾ ਵਿੱਚ ਬੈਠੇ ਕੇ ਵੱਡੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ।

More News

NRI Post
..
NRI Post
..
NRI Post
..